ਮਾਸਕੋ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਰੂਸ ਦੇ ਵਿਦੇਸ਼ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵਿਚ ਸਥਿਤ ਉਸ ਦੇ ਦੋ ਕੈਂਪਸ ਨੂੰ ਨਹੀਂ ਖੋਲ੍ਹਿਆ ਗਿਆ ਤਾਂ ਉਹ ਵੀ ਅਪਣੇ ਦੇਸ਼ ਤੋਂ ਅਮਰੀਕੀ ਡਿਪਲੋਮੈਂਟਾਂ ਨੂੰ ਕੱਢ ਦੇਵੇਗਾ। ਨਾਲ ਹੀ ਅਮਰੀਕੀ ਕੈਂਪਸ ਨੂੰ ਵੀ ਬੰਦ ਕਰੇਗਾ। ਅਮਰੀਕਾ ਵਿਚ ਦੋ ਰੂਸੀ ਟਿਕਾਣਿਆਂ ਨੂੰ 2016 ਨੂੰ ਬੰਦ ਕੀਤਾ ਗਿਆ ਸੀ। ਅਮਰੀਕੀ ਚੋਣਾਂ ਵਿਚ ਰੂਸੀ ਦਖ਼ਲ ਦੀ ਖ਼ਬਰਾਂ ਦੇ ਵਿਚ ਓਬਾਮਾ ਪ੍ਰਸ਼ਾਸਨ ਨੇ 2016 ਵਿਚ ਅਮਰੀਕਾ ਵਿਚ ਤੈਨਾਤ 35 ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਦੋ ਰੂਸੀ ਕੈਂਪਸ ਵੀ ਬੰਦ ਕਰ ਦਿੱਤੇ ਸੀ। ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਇਹ ਦੋਵੇਂ ਕੈਂਪਸ ਅਮਰੀਕਾ ਦੀ ਜਾਸੂਸੀ ਦੇ ਲਈ ਇਸਤੇਮਾਲ ਕੀਤੇ ਜਾ ਰਹੇ ਸੀ। ਨਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਹਾਲ ਹੀ ਵਿਚ ਜਰਮਨੀ ਦੇ ਹੈਂਬਰਗ ਸ਼ਹਿਰ ਵਿਚ ਮਿਲੇ ਸੀ। ਲੇਕਿਨ ਦੋਵਾਂ ਵਿਚ ਅਮਰੀਕਾ ਵਿਚ ਬੰਦ ਪਏ ਕੈਂਪਸ ਨੂੰ ਮੁੜ ਖੋਲ੍ਹਣ 'ਤੇ ਸਹਿਮਤੀ ਨਹੀਂ ਬਣੀ। ਇਸ ਤੋਂ ਬਾਅਦ ਰੂਸ ਨੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। 
ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰਿਆ ਨੇ ਕਿਹਾ ਕਿ ਵਿਵਾਦ ਨਾ ਸੁਲਝਿਆ ਤਾਂ ਲੰਮੀ ਉਡੀਕ ਤੋਂ ਬਾਅਦ ਰੂਸ ਹੁਣ ਜਵਾਬੀ ਕਦਮ ਚੁੱਕੇਗਾ। ਇਸ ਦੌਰਾਨ ਰੂਸੀ ਉਪ ਵਿਦੇਸ਼ ਮੰਤਰੀ ਸਰਗੇਈ ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਟਾਮ ਸੋਮਵਾਰ ਨੂੰ ਕਈ ਮੁੱÎਦਿਆਂ 'ਤੇ  ਫੇਰ ਤੋਂ ਵਾਰਤਾ ਕਰਨਗੇ।  ਕਈ ਮੁੱÎਦਿਆਂ 'ਤੇ ਸਹਿਮਤੀ ਹੋਣ ਵਾਲੀ ਬੈਠਕਾਂ ਦਾ ਸਿਲਸਿਲਾ ਯੂਕਰੇਨ ਮਸਲੇ 'ਤੇ ਅਮਰੀਕਾ ਦੇ ਬੈਨ ਲਗਾਉਣ 'ਤੇ ਟੁੱਟ ਗਿਆ ਸੀ। ਰੂਸ ਨੁੰ ਉਮੀਦ ਹੈ ਕਿ ਟਾਮ ਸ਼ੇਨਨ ਦੋਵੇਂ ਦੇਸ਼ਾਂ ਦੇ ਵਿਚ ਹਾਲਾਤ ਸੁਧਾਰਨ ਦੇ ਬਾਰੇ ਵਿਚ ਬਣਿਆ ਗਤੀਰੋਧ ਕੁਝ ਹੱਦ ਤੱਕ ਦੂਰ ਕਰਨਗੇ।

ਹੋਰ ਖਬਰਾਂ »