ਨਵੀਂ ਦਿੱਲੀ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉਤਰਾਖੰਡ ਦੇ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲਾਪਤਾ ਹੋਏ ਅੰਮ੍ਰਿਤਸਰ ਦੇ ਯਾਤਰੀਆਂ ਨਾਲ ਕੋਈ ਅਣਹੋਣੀ ਵਾਪਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੂੰ ਹੇਮੁਕੰਟ ਸਾਹਿਬ ਦੇ ਪ੍ਰਮੁੱਖ ਪੜਾਅ ਗੋਵਿੰਦ ਘਾਟ ਤੋਂ ਪੰਜ ਕਿਲੋਮੀਟਰ ਦੂਰ ਇਕ ਪੂਲ ਕੋਲ ਵਾਹਨ ਦੇ ਪੁਰਜ਼ੇ ਤੇ ਪੱਗ ਮਿਲੀ ਹੈ। ਮੌਕੇ 'ਤੇ ਮੌਜੂਦ ਪਰਿਵਾਰ ਵਾਲਿਆਂ ਨੇ ਪੱਗ ਦੀ ਪਛਾਣ ਕੀਤੀ ਹੈ। ਫ਼ੌਜ, ਐਸਡੀਆਰਐਫ ਤੇ ਪੁਲਿਸ ਦੀ ਸਾਂਝੀ ਟੀਮ ਆਸ ਪਾਸ ਦੇ ਇਲਾਕੇ ਵਿਚ ਤਲਾਸ਼ ਕਰ ਰਹੀ ਹੈ।
ਅੰਮ੍ਰਿਤਸਰ ਤੋਂ ਗਏ 8 ਜਣੇ ਤਿੰਨ ਜੁਲਾਈ ਨੂੰ ਗੋਵਿੰਦ ਘਾਟ ਪੁੱਜੇ ਸੀ। ਗੋਵਿੰਦ ਘਾਟ ਗੁਰਦੁਆਰੇ ਦੇ ਰਜਿਸਟਰ ਵਿਚ ਯਾਤਰੀਆਂ ਦੇ ਨਾਂ  ਦਰਜ ਹਨ। ਇਸ ਆਧਾਰ 'ਤੇ ਪੁਲਿਸ ਦਾ ਅੰਦਾਜ਼ਾ ਹੈ ਕਿ ਯਾਤਰੀ ਚਾਰ ਜੁਲਾਈ ਨੂੰ ਹੇਮੁਕੰਟ ਸਾਹਿਬ ਗਏ ਹੋਣਗੇ ਤੇ ਛੇ ਤਰੀਕ ਨੂੰ ਵਾਪਸ ਚਲੇ ਹੋਣਗੇ। ਇਸੇ ਦਿਨ ਵਾਹਨ ਚਾਲਕ ਮਹਿੰਗਾ ਸਿੰਘ ਨੇ ਅਪਣੇ ਪਰਿਵਾਰ ਨਾਲ ਗੱਲ ਵੀ ਕੀਤੀ ਸੀ। ਇਸ ਦੇ ਬਾਅਦ ਤੋਂ ਮੋਬਾਈਲ ਬੰਦ ਹਨ।  ਲਾਪਤਾ ਯਾਤਰੀਆਂ ਵਿਚ ਦੋ ਐਨਆਰਆਈ ਵੀ ਸ਼ਾਮਲ ਹਨ।  ਚਮੋਲੀ ਦੀ ਐਸਪੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਵਿਚ ਲੱਗੇ ਦਲ ਨੂੰ ਗੋਵਿੰਦ ਘਾਟ ਤੋਂ ਕੁਝ ਦੂਰ  ਟਈਆ ਪੁਲ ਕੋਲੋਂ ਸੜਕ 'ਤੇ ਝਾੜੀਆਂ ਨਜ਼ਰ ਆਈਆਂ ਹਨ। ਟੀਮ ਪਹਾੜੀ ਤੋਂ ਹੇਠਾਂ ਉਤਰੀ ਤਾਂ ਉਥੇ ਦੋ ਪੱਗਾਂ, ਇਨੋਵਾ ਗੱਡੀ ਦੀ ਸਾਈਡ ਬੀਡਿੰਗ ਤੇ ਕੁਝ ਹੋਰ ਪਾਰਟ ਵੀ ਮਿਲੇ ਹਨ।
 

ਹੋਰ ਖਬਰਾਂ »