ਵਾਸ਼ਿੰਗਟਨ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵੱਲੋਂ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਕਾਰਵਾਈ ਲਈ ਮਿਲਣ ਵਾਲੇ ਫੰਡ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਜਾਣਕਾਰੀ ਮੁਤਾਬਿਕ ਯੂ.ਐਸ. ਹਾਊਸ ਪ੍ਰਤੀਨਿਧੀਆਂ ਨੇ ਪਾਕਿਸਤਾਨ ਨੂੰ ਮਿਲਣ ਵਾਲੇ ਰੱਖਿਆ ਫੰਡ ਨੂੰ ਲੈ ਕੇ ਹੋਰ ਸਖ਼ਤ ਸ਼ਰਤਾਂ ਲਾਉਣ ਲਈ ਤਿੰਨ ਸੋਧਾਂ ਦੇ ਹੱਕ 'ਚ ਵੋਟ ਪਾਈ ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਕਾਨੂੰਨ ਤਹਿਤ ਅਮਰੀਕਾ ਨੇ ਭਾਰਤ ਦੇ ਨਾਲ ਰੱਖਿਆ ਸਹਿਯੋਗ ਨੂੰ ਵਧਾਉਣ 'ਤੇ ਜ਼ੋਰ ਦਿੱਤਾ, ਉਸੇ ਕਾਨੂੰਨ ਨਾਲ ਹੀ ਅਮਰੀਕਾ ਪਾਕਿਸਤਾਨ 'ਤੇ ਸਖ਼ਤ ਹੋਇਆ ਹੈ। ਅਮਰੀਕੀ ਸਦਨ ਨੇ ਨੈਸ਼ਨਲ ਡਿਫੈਂਸ ਅਥਾਰਾਈਜੇਸ਼ਨ ਐਕਟ (ਐਨਡੀਏਏ) 2018 'ਚ ਤਿੰਨ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਹੀ ਪਾਕਿਸਤਾਨ ਲਈ ਹੁਣ ਡਿਫੈਂਸ ਫੰਡਿੰਗ ਮੁਸ਼ਕਲ ਹੋ ਗਈ ਹੈ। ਪਾਕਿਸਤਾਨ ਨੂੰ ਹੁਣ ਅਮਰੀਕੀ ਮਦਦ ਉਦੋਂ ਹੀ ਮਿਲ ਸਕੇਗੀ ਜਦੋਂ ਅੱਤਵਾਦ ਵਿਰੁੱਧ ਲੜਾਈ 'ਚ ਤਸੱਲੀਬਖ਼ਸ਼ ਨਤੀਜੇ ਹਾਸਲ ਹੋਣਗੇ। ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ 'ਚ ਤਿੰਨ ਸੋਧਾਂ ਨੂੰ ਪਾਸ ਕਰ ਦਿੱਤਾ ਗਿਆ। ਤਿੰਨ 'ਚੋਂ ਦੋ ਸੋਧਾਂ ਨੂੰ ਕਾਂਗਰਸ ਮੈਂਬਰ ਡਾਨਾ ਰੋਹਰਾਬਾਸ਼ੋਰ ਅਤੇ ਇਕ ਨੂੰ ਟੇਡ ਪੋ ਵੱਲੋਂ ਪੇਸ਼ ਕੀਤਾ ਗਿਆ ਸੀ। ਪਾਕਿਸਤਾਨ 'ਤੇ ਸਖ਼ਤੀ ਨਾਲ ਜੁੜੇ ਨਵੇਂ ਬਿੱਲ ਬਾਰੇ ਪੋ ਨੇ ਕਿਹਾ, '' ਅੱਜ ਕਾਂਗਰਸ ਨੇ ਪਾਕਿਸਤਾਨ ਵੱਲੋਂ ਮਿਲ ਰਹੇ ਅਮਰੀਕੀ ਧੋਖੇ ਨੂੰ ਖ਼ਤਮ ਕਰਨ ਵਲ ਇਕ ਕਦਮ ਚੁੱÎਕਿਆ ਹੈ।'' 
ਹੁਣ ਅਮਰੀਕੀ ਰੱਖਿਆ ਸਕੱਤਰ ਨੂੰ ਪਾਕਿਸਤਾਨ ਨੂੰ ਕਿਸੇ ਵੀ ਤਰ•ਾਂ ਦੀ ਅਦਾਇਗੀ ਕਰਨ ਤੋਂ ਪਹਿਲਾਂ ਸਪੱਸ਼ਟੀਕਰਨ ਦੇਣਾ ਪਏਗਾ। ਉਨ•ਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਪਾਕਿਸਤਾਨ ਅੱਤਵਾਦ ਵਿਰੁੱਧ ਕੀ ਲੋੜੀਂਦੇ ਕਦਮ ਚੁੱਕ ਰਿਹਾ ਹੈ। ਇਸ ਤੋਂ ਇਲਾਵਾ ਇਸ ਨਵੇਂ ਕਾਨੂੰਨ 'ਚ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਾਕਿਸਤਾਨ ਨੂੰ ਫੰਡ ਦੀ ਅਦਾਇਗੀ ਅਤੇ ਆਰਥਿਕ ਮਦਦ ਦੇ 400 ਮਿਲੀਅਨ ਡਾਲਰ ਆਸਾਨੀ ਨਾਲ ਨਹੀਂ ਮਿਲਣਗੇ। ਜਦੋਂ ਤੱਕ ਅਮਰੀਕੀ ਰੱਖਿਆ ਸਕੱਤਰ ਇਸ ਗੱਲ ਦਾ ਸਪੱਸ਼ਟੀਕਰਨ ਨਹੀਂ ਦਿੰਦੇ ਕਿ ਪਾਕਿਸਤਾਨ ਨਾਰਥ ਵਜ਼ੀਰੀਸਤਾਨ 'ਚ ਹੱਕਾਨੀ ਨੈਟਵਰਕ ਵਿਰੁੱਧ ਤਸੱਲੀਬਖ਼ਸ਼ ਫੌਜੀ ਕਾਰਵਾਈ ਕਰ ਰਿਹਾ ਹੈ।
ਇਹ ਰਕਮ ਇਸ ਸਾਲ ਦੇ ਅਕਤੂਬਰ ਤੋਂ ਲੈ ਕੇ 31 ਦਸੰਬਰ 2018 ਤੱਕ ਅਦਾ ਹੋਣੀ ਹੈ। ਅਮਰੀਕੀ ਰੱਖਿਆ ਸਕੱਤਰ ਨੂੰ ਇਹ ਵੀ ਸਪੱਸ਼ਟ ਕਰਨਾ ਹੋਵੇਗਾ ਕਿ ਪਾਕਿਸਤਾਨ, ਅਫਗਾਨਿਸਤਾਨ ਸਰਕਾਰ ਨਾਲ ਮਿਲ ਕੇ ਪਾਕਿਸਤਾਨ, ਅਫ਼ਗਾਨਿਸਤਾਨ ਬਾਰਡਰ 'ਤੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਮਿਲ ਕੇ ਕੰਮ ਕਰ ਰਿਹਾ ਹੈ। ਟੇਡ ਪੋ ਨੇ ਦੱਸਿਆ ਕਿ ਐਨਡੀਏਏ ਪਾਸ ਹੋਣ ਮਗਰੋਂ ਹੁਣ ਪੈਂਟਾਗਨ ਨੂੰ ਅੱਤਵਾਦੀਆਂ ਨੂੰ ਮਿਲ ਰਹੇ ਸਮਰਥਨ ਦਾ ਮੁਲਾਂਕਣ ਕਰਨਾ ਹੋਵੇਗਾ ਅਤੇ ਇਸ ਮਗਰੋਂ ਹੀ ਪਾਕਿਸਤਾਨ ਨੂੰ ਫੰਡ ਮੁਹੱਈਆ ਕਰਵਾਇਆ ਜਾਵੇਗਾ। ਪੋ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਗੱਲ ਸਾਰੇ ਜਾਣਦੇ ਹਨ ਕਿ ਪਾਕਿਸਤਾਨ ਇਕ ਅਜਿਹਾ ਸਾਥੀ ਹੈ ਜਿਹੜਾ ਕਈ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦਿੰਦਾ ਹੈ ਜਿਸ 'ਚ ਕਈ ਅਜਿਹੇ ਸੰਗਠਨ ਵੀ ਹਨ ਜਿਹੜੇ ਅਮਰੀਕੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।   

ਹੋਰ ਖਬਰਾਂ »