ਵਾਸ਼ਿੰਗਟਨ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਲਈ ਅਮਰੀਕੀ ਸੰਸਦ 'ਚ ਪੇਸ਼ ਹੋਇਆ ਐਡਵਾਂਸ ਡਿਫੈਂਸ ਬਿੱਲ ਪਾਸ ਕਰ ਦਿੱਤਾ ਗਿਆ ਹੈ। 621.5 ਬਿਲੀਅਨ ਡਾਲਰ ਦਾ ਇਹ ਬਿੱਲ ਭਾਰਤੀ ਮੂਲ ਦੇ ਅਮਰੀਕੀ ਸੰਸਦ ਐਮੀ ਬੇਰਾ ਵੱਲੋਂ ਸੋਧ ਦੇ ਰੂਪ 'ਚ ਲਿਆਂਦਾ ਗਿਆ ਸੀ ਜਿਸ ਨੂੰ 81 ਦੇ ਮੁਕਾਬਲੇ 344 ਮੱਤਾਂ ਨਾਲ ਪਾਸ ਕੀਤਾ ਗਿਆ। ਇਸ ਸੋਧ ਕੌਮੀ ਰੱਖਿਆ ਅਥਾਰਿਟੀ ਐਕਟ (ਐਡੀਏਏ) 2018 ਦੇ ਹਿੱਸੇ ਵਜੋਂ ਪਾਸ ਕੀਤਾ ਗਿਆ, ਜਿਹੜਾ ਇਸ ਸਾਲ 1 ਅਕਤੂਰ ਤੋਂ ਲਾਗੂ ਹੋਵੇਗਾ। ਸੰਸਦ 'ਚ ਪਾਸ ਇਸ ਬਿੱਲ ਦੇ ਸਬੰਧ 'ਚ ਕਿਹਾ ਗਿਆ ਹੈ ਕਿ ਇਸ ਨੂੰ ਵਿਦੇਸ਼ ਮੰਤਰੀ ਦੇ ਨਾਲ ਸਲਾਹ ਮਸ਼ਵਰਾ ਕਰ ਕੇ ਪਾਸ ਕੀਤਾ ਗਿਆ ਹੈ, ਜਿਸ 'ਚ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਵਧਾਉਣ ਦੀ ਰਣਨੀਤੀ ਤੈਅ ਕੀਤੀ ਗਈ ਹੈ। ਉਥੇ ਹੀ ਐਮੀ ਬੇਰਾ ਨੇ ਕਿਹਾ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਪੁਰਾਣੀ ਲੋਕਤੰਤਰ ਦੇਸ਼ ਹੈ ਅਤੇ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ। ਇਹ ਇਕ ਮਹੱਤਵਪੂਰਨ ਬਿੱਲ ਹੈ ਜਿਸ 'ਚ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਵਧੇਗਾ। ਨਾਲ ਹੀ ਦੋਵੇਂ ਦੇਸ਼ ਅਜਿਹੀਆਂ ਰਣਨੀਤੀਆਂ ਦਾ ਨਿਰਮਾਣ ਕਰਨਗੇ, ਜਿਹੜੀਆਂ ਦੋਵੇਂ ਦੇਸ਼ਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣਗੀਆਂ। ਉਨ•ਾਂ ਕਿਹਾ ਕਿ ਮੈਂ ਉਨ•ਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ•ਾਂ ਨੇ ਇਸ ਸੋਧ ਨੂੰ ਪਾਸ ਕੀਤਾ। ਅਸੀਂ ਸੁਰੱਖਿਆ ਚੁਣੌਤੀਆਂ, ਸਹਿਯੋਗੀਆਂ ਦੀ ਭੂਮਿਕਾ ਅਤੇ ਵਿਗਿਆਨ ਅਤੇ ਤਕਨੀਕ ਦੇ ਖੇਤਰ 'ਚ ਸਹਿਯੋਗ ਵਰਗੇ ਅਹਿਮ ਮਾਮਲਿਆਂ 'ਤੇ ਰੱਖਿਆ ਮੰਤਰਾਲੇ ਦੀ ਰਣਨੀਤੀ ਦਾ ਇੰਤਜ਼ਾਰ ਕਰ ਰਹੇ ਹਾਂ। 

ਹੋਰ ਖਬਰਾਂ »