ਲਖਨਊ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਯੂਪੀ ਵਿਧਾਨ ਸਭਾ 'ਚ ਇਕ ਵਾਰ ਮੁੜ ਧਮਾਕਾਖ਼ੇਜ਼ ਪਾਊਡਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਰਾਤ ਤਲਾਸ਼ੀ ਮੁਹਿੰਮ ਦੌਰਾਨ ਵੀ ਪਾਊਡਰ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪਾਊਡਰ ਦੀ ਮਾਤਰਾ ਜ਼ਿਆਦਾ ਹੈ। ਜਾਂਚ ਜਾਰੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਜੁਲਾਈ ਨੂੰ ਵੀ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਬੇਹੱਣ ਸ਼ਕਤੀਸ਼ਾਲੀ ਧਮਾਕਾਖ਼ੇਜ਼ ਪਾਊਡਰ ਪੀਈਟੀਐਨ ਮਿਲਿਆ ਸੀ। ਇਯ ਮਗਰੋਂ ਮੁੱਖ ਮੰਤਰੀ ਅਦਿਤਿਆਨਾਥ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਬੈਠਕ ਬੁਲਾਈ ਸੀ ਅਤੇ ਘਟਨਾ ਦੀ ਜਾਂਚ ਏਟੀਐਸ ਨੂੰ ਸੌਂਪੀ। ਬਾਅਦ 'ਚ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਦਿਤਿਆਨਾਥ ਨੇ ਕਿਹਾ ਸੀ ਕਿ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ ਅਤੇ ਇਸ ਦੀ ਜਾਂਚ ਏਐਨਆਈ ਤੋਂ ਕਰਵਾਉਣ ਦੀ ਅਪੀਲ ਕਰਨਗੇ। ਉਨ•ਾਂ ਮੈਂਬਰਾਂ ਨੂੰ ਅਪੀਲ ਕੀਤੀ ਸੀ ਕਿ ਸੁਰੱਖਿਆ ਜਾਂਚ 'ਚ ਸਹਿਯੋਗ ਕਰਨ ਤੇ ਨਾਲ ਹੀ ਬੈਗ ਅਤੇ ਮੋਬਾਈਲ ਫੋਨ ਵਿਧਾਨ ਸਭਾ ਦੇ ਬਾਹਰ ਹੀ ਰੱਖਣ। ਕਿਸੇ ਨੂੰ ਖ਼ੁਸ਼ ਕਰਨ ਲਈ ਸੁਰੱਖਿਆ ਵਿਵਸਥਾ ਨਾਲ ਖਿਲਵਾੜ ਮਨਜ਼ੂਰ ਨਹੀਂ।   

ਹੋਰ ਖਬਰਾਂ »