ਗੁਰਦਾਸਪੁਰ ਦੇ ਸਠਿਆਲੀ ਨੇੜੇ ਨਹਿਰ 'ਚ ਦੋ ਭੈਣਾਂ ਦੇ ਡੁੱਬਣ ਦੀ ਘਟਨਾ ਝੂਠੀ

ਗੁਰਦਾਸਪੁਰ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਸ੍ਰੀ ਹਰਿਗੋਬਿੰਦਪੁਰ ਸੜਕ 'ਤੇ ਸਠਿਆਲੀ ਨਹਿਰ 'ਤੇ ਸੈਲਫੀ ਲੈਂਦੀਆਂ ਦੋ ਕੁੜੀਆਂ ਦੇ ਡੁੱਬਣ ਦੀ ਘਟਨਾ 'ਚ ਵੱਡਾ ਖੁਲਾਸਾ ਹੋਇਆ ਹੈ। ਲਾਪਤਾ ਕੁੜੀਆਂ ਨਿਸ਼ਾ ਅਤੇ ਲਵਪ੍ਰੀਤ ਦੀ ਭੈਣ ਸੋਫੀਆ ਨੇ ਦੱਸਿਆ ਹੈ ਕਿ ਦੋਹੇਂ ਭੈਣਾਂ ਨਹਿਰ 'ਚ ਨਹੀਂ ਡਿੱਗੀਆਂ ਬਲਕਿ ਆਪਣੇ ਪ੍ਰੇਮੀਆਂ ਨਾਲ ਗੱਡੀ 'ਚ ਬੈਹਿ ਕੇ ਘਰੋਂ ਭੱਜ ਗਈਆਂ ਹਨ। ਉਸ ਨੇ ਕਿਹਾ ਹੈ ਕਿ ਘਰ ਵਾਲਿਆਂ ਤੋਂ ਬਚਣ ਲਈ ਉਨ•ਾਂ ਇਹ ਡਰਾਮਾ ਕੀਤਾ ਹੈ। ਡੀ ਐਸ ਪੀ ਪ੍ਰਲਾਦ ਸਿੰਘ ਨੇ ਦੱਸਿਆ ਕਿ ਦੋਵੇਂ ਭੈਣਾਂ ਨਹਿਰ 'ਚ ਨਹੀਂ ਡਿੱਗੀਆਂ, ਕਿਸੇ ਗੱਡੀ 'ਚ ਬੈਠਕੇ ਚਲੀਆਂ ਗਈਆਂ ਹਨ। ਉਨ•ਾਂ ਆਪਣੇ ਪਿਤਾ ਨੂੰ ਵੀ ਸਹੁੰ ਖਵਾਈ ਸੀ ਕਿ ਉਹ ਘਟਨਾ ਦਾ ਸੱਚ ਕਿਸੇ ਨੂੰ ਨਾ ਦੱਸੇ। ਪੁਲਿਸ ਨੇ ਸਾਰੇ ਬਿਆਨ ਲੈ ਕੇ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲੀਸ ਨੂੰ ਸੂਚਨਾ ਸੂਚਨਾ ਮਿਲੀ ਸੀ ਕਿ ਸਠਿਆਲੀ ਨੇੜੇ ਸਵੇਰੇ ਤਿੰਨ ਕੁੜੀਆਂ ਸੈਰ ਕਰ ਰਹੀਆਂ ਸਨ। ਇਨ•ਾਂ ਵਿਚੋਂ ਦੋ ਸੈਲਫੀ ਲੈਣ ਸਮੇਂ ਨਹਿਰ ਵਿਚ ਡੁੱਬ ਗਈਆਂ। 

ਹੋਰ ਖਬਰਾਂ »