ਵਾਸ਼ਿੰਗਟਨ,16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਸੰਭਾਵਿਤ ਪੜ੍ਹਾਈ ਨੂੰ ਲੈ ਕੇ ਵੱਡੀ ਚਿੰਤਾ ਹੈ। ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਅਤੇ ਉਨ੍ਹਾਂ ਨੂੰ ਸਹਿਜ ਰੂਪ ਵਿੱਚ ਲਏ ਜਾਣ ਦੀ ਚਿੰਤਾ ਸਤਾਅ ਰਹੀ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਜੂਕੇਸ਼ਨ (ਆਈਆਈਏ) ਦਾ ਮੰਨਣਾ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਛੇ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਨਾਗਰਿਕਾਂ ਦੇ ਦਾਖ਼ਲੇ 'ਤੇ ਰੋਕ ਲਾਉਣ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਹੁਕਮ ਨੂੰ ਜੂਨ ਦੇ ਆਪਣੇ ਫ਼ੈਸਲੇ ਵਿੱਚ ਅਸਥਾਈ ਤੌਰ 'ਤੇ ਸਹੀ ਠਹਿਰਾਇਆ, ਪਰ ਇਸ ਦਾ ਅੰਤਮ ਫ਼ੈਸਲਾ ਕੀ ਹੋਵੇਗਾ, ਇਸ ਨੂੰ ਲੈ ਕੇ ਉਨ੍ਹਾਂ ਦੇ ਦਿਮਾਗ ਵਿੱਚ ਚਿੰਤਾ ਬਣੀ ਹੋਈ ਹੈ। ਸਰਵੇਖਣ ਅਨੁਸਾਰ ਲੱਖਾਂ ਕੌਮਾਂਤਰੀ ਵਿਦਿਆਰਥੀ ਅਮਰੀਕਾ ਵਿੱਚ ਉਚ ਸਿੱਖਿਆ ਲੈ ਰਹੇ ਹਨ ਅਤੇ ਅਮਰੀਕੀ ਅਰਥਵਿਵਸਥਾ ਵਿੱਚ 36 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾ ਰਹੇ ਹਨ, ਅਜਿਹੇ ਵਿੱਚ ਕਾਫ਼ੀ ਕੁਝ ਦਾਅ 'ਤੇ ਲੱਗਾ ਹੈ। ਆਈਆਈਈ ਸਕਾਲਰਸ਼ਿਪ ਨੂੰ ਹੱਲਾਸ਼ੇਰੀ ਦੇ ਕੇ, ਅਰਥਵਿਵਸਥਾ ਵਿੱਚ ਯੋਗਦਾਨ ਪਾ ਕੇ ਅਤੇ ਮੌਕੇ ਉਪਲਬੱਧ ਕਰਵਾ ਕੇ ਸ਼ਾਂਤੀਪੂਰਨ ਅਤੇ ਸਮਾਨ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਵਾਲਾ ਗ਼ੈਰ-ਲਾਭਕਾਰੀ ਸੰਗਠਨ ਹੈ। ਆਈਆਈਈ ਨੇ ਕਿਹਾ ਕਿ ਸਰਵੇਖਣ ਦੇ ਨਤੀਜੇ ਪੱਛਮੀ ਏਸ਼ੀਆ ਅਤੇ ਭਾਰਤ ਦੇ ਵਿਦਿਆਰਥੀਆਂ ਦੇ ਦਾਖ਼ਲੇ ਦੇ ਸਬੰਧ ਵਿੱਚ ਸਿਖ਼ਰ ਸੰਸਥਾਗਤ ਚਿੰਤਾ ਨੂੰ ਦਰਸਾਉਂਦੇ ਹਨ। 31 ਫੀਸਦੀ ਸਿੱਖਿਆ ਸੰਸਥਾਵਾਂ ਨੂੰ ਚਿੰਤਾ ਹੈ ਕਿ ਦਾਖ਼ਲੇ ਦੀ ਪੇਸ਼ਕ ਸਵੀਕਾਰ ਕਰਨ ਵਾਲੇ ਪੱਛਮੀ ਏਸ਼ੀਆ ਦੇ ਵਿਦਿਆਰਥੀ ਸ਼ਾਇਦ ਕੈਂਪਸ ਨਹੀਂ ਪਹੁੰਚੇ। 20 ਫੀਸਦੀ ਸੰਸਥਾਵਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਭਾਰਤੀ ਵਿਦਿਆਰਥੀ ਸ਼ਾਇਦ ਨਹੀਂ ਪਹੁੰਚੇ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਅਤੇ ਵੀਜ਼ਾ ਬਣਾਏ ਰੱਖਣਾ ਇਨ੍ਹਾਂ ਵਿਦਿਆਰਥੀਆਂ ਲਈ ਵੱਡੀ ਚਿੰਤਾ ਦੀ ਗੱਲ ਹੈ।

ਹੋਰ ਖਬਰਾਂ »