150ਵੇਂ ਸਥਾਪਨਾ ਦਿਵਸ ਸਬੰਧੀ 27ਵੇਂ ਕਬੱਡੀ ਕੱਪ 'ਚ ਲੈਣਗੀਆਂ ਹਿੱਸਾ

ਫਤੇਹਾਬਾਦ (ਹਰਿਆਣਾ),16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਯੂਨਾਈਟਡ ਸਪੋਰਟਸ ਕਲੱਬ ਕੈਨੇਡਾ ਵੱਲੋਂ 150ਵੇਂ ਸਥਾਪਨਾ ਦਿਵਸ ਸਬੰਧੀ 27ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਭਾਰਤ ਵੱਲੋਂ ਹਰਿਆਣਾਂ ਦੀਆਂ ਸੋਨੀਆ, ਸੀਮਾ, ਪ੍ਰਿਯੰਕਾ ਰਾਮਭਤੇਰੀ, ਸੁਮਨ, ਮਨੀਸ਼ਾ ਤੇ ਪੋਲੀ ਅਤੇ ਪੰਜਾਬ ਦੀਆਂ ਰਿਤੁ, ਖੁਸ਼ਬੂ (ਦੋਵੇਂ ਨਾਡਾ ਤੋਂ), ਭਤੇਰੀ ਤੇ ਪ੍ਰਿਯੰਕਾ (ਦੋਵੇਂ ਸੋਥਾ ਤੋਂ) ਹਿੱਸਾ ਲੈਣਗੀਆਂ। ਖਿਡਾਰਣਾਂ ਦੀ ਇਹ ਟੀਮ ਭਾਜਪਾ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਅਗਵਾਈ ਵਿੱਚ ਰਵਾਨਾ ਹੋਵੇਗੀ। ਇਹ ਟੀਮ ਉਨ੍ਹਾਂ ਦੀ ਅਗਵਾਈ ਵਿੱਚ 10 ਅਗਸਤ ਨੂੰ ਕੈਨੇਡਾ ਲਈ ਰਵਾਨਾ ਹੋਵੇਗੀ ਅਤੇ 25 ਅਗਸਤ ਤੱਕ ਇਹ ਕਬੱਡੀ ਕੱਪ ਹੋਵੇਗਾ। ਇਸ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਇਹ ਖਿਡਾਰਣਾਂ ਜੌਹਰ ਦਿਖਾਉਣਗੀਆਂ।

ਹੋਰ ਖਬਰਾਂ »