67 ਸਾਲਾ ਔਰਤ ਦੀ ਅੱਖ 'ਚ 27 ਕਾਂਟੈਕਟ ਲੈਨਜ਼ ਫਸੇ ਹੋਣ ਦਾ ਪਤਾ ਲਾਇਆ

ਲੰਡਨ,16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ 'ਚ ਭਾਰਤੀ ਮੂਲ ਦੀ ਇੱਕ ਡਾਕਟਰ ਨੇ 67 ਸਾਲਾ ਇੱਕ ਔਰਤ ਦੀ ਅੱਖ ਵਿੱਚ 27 ਕਾਂਟੈਕਟ ਲੈਨਜ਼ ਫਸੇ ਹੋਣ ਦਾ ਪਤਾ ਲਗਾਇਆ ਹੈ। ਉਸ ਔਰਤ ਦੀ ਮੋਤੀਆਬਿੰਦ ਦੀ ਸਰਜਰੀ ਹੋਣੀ ਸੀ। ਬਰਮਿੰਘਮ ਦੇ ਨੇੜੇ ਸੋਲੀਹੁਲ ਹਸਪਤਾਲ ਵਿੱਚ ਟ੍ਰੇਨੀ ਅੱਖਾਂ ਦੀ ਮਾਹਰ ਰੂਪਲ ਮੋਰਜਾਰੀਆ ਨੇ ਔਰਤ ਦੀ ਅੱਖ ਵਿੱਚ 27 ਕਾਂਟੈਕਟ ਲੈਨਜ਼ ਫਸੇ ਹੋਣ ਦਾ ਪਤਾ ਲਗਾਇਆ। ਭਾਰਤੀ ਮੂਲ ਦੀ ਡਾਕਟਰ ਨੇ ਕਿਹਾ ਕਿ ਸਾਰੇ ਕਾਂਟੈਕਟ ਲੈਨਜ਼ ਆਪਸ ਵਿੱਚ ਫਸ ਗਏ ਸਨ। ਅਸੀਂ ਹੈਰਾਨ ਸੀ ਕਿ ਮਰੀਜ਼ ਨੂੰ ਇਸ ਦਾ ਪਤਾ ਨਹੀਂ ਲੱਗਾ, ਕਿਉਂਕਿ ਲੈਨਜ਼ ਦੇ ਫਸੇ ਹੋਣ ਕਾਰਨ ਅੱਖ ਵਿੱਚ ਕਾਫ਼ੀ ਜਲਣ ਹੋ ਰਹੀ ਹੋਵੇਗੀ। ਮਰੀਜ਼ ਦੀ ਅੱਖ ਵਿੱਚ ਫਸੇ ਕਾਂਟੈਕਟ ਲੈਨਜ਼ ਕਾਰਨ ਔਰਤ ਨੂੰ ਕਾਫ਼ੀ ਮੁਸ਼ਕਲ ਆ ਰਹੀ ਸੀ, ਪਰ ਔਰਤ ਸਮਝ ਰਹੀ ਸੀ ਕਿ ਅਜਿਹਾ ਅੱਖ ਸੁੱਕਣ ਅਤੇ ਬੁਢਾਪੇ ਕਾਰਨ ਹੋ ਰਿਹਾ ਹੈ। ਔਰਤ ਦੀ ਮੋਤੀਆਬਿੰਦ ਦੀ ਸਰਜਰੀ ਹੋਣੀ ਸੀ, ਪਰ ਉਸ ਨੂੰ ਅੱਖ ਵਿੱਚ ਜਲਣ ਵਧਣ ਕਾਰਨ ਟਾਲ ਦਿੱਤਾ ਗਿਆ। ਔਰਤ 35 ਸਾਲਾਂ ਤੋਂ ਡਿਸਪੋਜ਼ੇਬਲ ਕਾਂਟੈਕਟ ਲੈਨਜ਼ ਲਗਾ ਰਹੀ ਸੀ, ਪਰ ਉਸ ਨੂੰ ਨਾ ਤਾਂ ਕੋਈ ਸਮੱਸਿਆ ਹੋਈ ਅਤੇ ਨਾ ਹੀ ਉਸ ਨੇ ਕਿਸੇ ਮਾਹਰ ਡਾਕਟਰ ਨੂੰ ਆਪਣੀਆਂ ਅੱਖਾਂ ਦਿਖਾਈਆਂ ਸਨ।  

ਹੋਰ ਖਬਰਾਂ »