ਵਾਸ਼ਿੰਗਟਨ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਧਿਕਾਰੀਆਂ ਮੁਤਾਬਕ ਈਰਾਨ ਵਿਚ ਇਕ ਅਮਰੀਕੀ ਨਾਗਰਿਕ ਨੂੰ ਜਾਸੂਸੀ ਦੇ ਦੋਸ਼ ਵਿਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਕਾਨੂੰਨੀ ਸੂਤਰਾਂ ਮੁਤਾਬਕ ਕਥਿਤ ਜਾਸੂਸ ਦੀ ਪਛਾਣ ਚੀਨੀ-ਅਮਰੀਕੀ ਨਾਗਰਿਕ ਸ਼ਿਊ ਵਾਂਗ ਦੇ ਰੂਪ ਵਿਚ ਕੀਤੀ ਗਈ ਹੈ। ਸ਼ਿਊ 37 ਸਾਲ ਦੇ ਹਨ ਅਤੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿਚ ਸੋਧ ਕਰ ਰਹੇ ਸੀ। ਨਿਆਇਕ ਸੇਵਾ ਦੀ ਨਿਊਜ਼ ਏਜੰਸੀ ਮੁਤਾਬਕ ਵਾਂਗ ਨੂੰ ਪਿਛਲੇ ਸਾਲ ਅਗਸਤ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦ ਉਹ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਈਰਾਨ  ਤੋਂ ਮੰਗ ਕੀਤੀ ਹੈ ਕਿ ਜਿਹੜੇ ਲੋਕਾਂ ਨੂੰ ਝੂਠੇ ਦੋਸ਼ਾਂ ਵਿਚ ਫੜਿਆ ਗਿਆ ਹੈ ਉਨ੍ਹਾਂ ਰਿਹਾਅ ਕੀਤਾ ਜਾਵੇ। ਅਮਰੀਕੀ ਨਾਗਰਿਕ ਨੂੰ ਦਿੱਤੀ ਗਈ ਸਜ਼ਾ ਦਾ ਐਲਾਨ ਸਰਕਾਰੀ ਟੀਵੀ 'ਤੇ ਕੀਤਾ ਗਿਆ। ਈਰਾਨੀ ਨਿਆਇਕ ਸੇਵਾ ਦੀ ਸਰਕਾਰੀ ਏਜੰਸੀ ਮੁਤਾਬਕ ਵਾਂਗ ਇਕ ਘੁਸਪੈਠ ਪ੍ਰੋਜੈਕਟ ਦਾ ਹਿੱਸਾ ਸੀ ਜੋ ਅਮਰੀਕਾ ਦੇ ਲਈ ਖੁਫ਼ੀਆ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰਾਲਾ ਪ੍ਰਿੰਸਟਨ ਯੂਨੀਵਰਸਿਟੀ, ਹਾਰਵਰਡ ਕੈਨੇਡੀ ਸਕੂਲ ਅਤੇ ਬ੍ਰਿਟਿਸ਼ ਇੰਸਟੀਚਿਊਟ ਆਫ਼ ਪਰਸ਼ੀਅਨ ਸਟਡੀਜ਼ ਦੇ ਲਈ ਵੀ ਜੁਟਾਈ ਜਾ ਰਹੀ ਸੀ। ਏਜੰਸੀ ਮੁਤਾਬਕ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਵਾਂਗ ਨੇ ਕਰੀਬ ਸਾਢੇ ਚਾਰ ਹਜ਼ਾਰ ਪੰਨੇ ਦੇ ਦਸਤਾਵੇਜ਼ ਡਿਜੀਟਲੀ ਆਰਕਾਈਵ ਵੀ ਕਰ ਲਏ ਸੀ।
ਤਹਿਰਾਨ ਵਿਚ ਅਧਿਕਾਰੀਆਂ ਮੁਤਾਬਕ ਕਰੀਬ 70 ਲੋਕ ਜਾਸੂਸੀ ਦੇ ਦੋਸ਼ ਵਿਚ ਜੇਲ੍ਰਾਂ ਵਿਚ ਸਜ਼ਾ ਕੱਟ ਰਹੇ ਹਨ।  ਉਨ੍ਹਾਂ ਵਿਚੋਂ ਕੁਝ ਹੀ ਲੋਕਾਂ ਦੀ ਪਛਾਣ ਜਨਤਕ ਕੀਤੀ ਗਈ ਹੈ। ਨਿਆਇਕ ਸੇਵਾ ਦੇ ਅÎਧਿਕਾਰੀ ਗੁਲਾਮ ਹੁਸੈਨ ਨੇ ਕਿਹਾ ਕਿ ਵਾਂਗ ਜਾਣਕਾਰੀਆਂ ਜੁਟਾ ਰਹੇ ਸੀ ਅਤੇ ਸਿੱਧੇ ਅਮਰੀਕਾ ਤੋਂ ਨਿਰਦੇਸ਼ ਲੈ ਰਹੇ ਸੀ। ਉਨ੍ਹਾਂ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸਜ਼ਾ ਖ਼ਿਲਾਫ਼ ਅਪੀਲ ਵੀ ਕੀਤੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਈਰਾਨ ਦੀ ਅਦਾਲਤ ਦਾ ਹੈ। ਉਨ੍ਹਾਂ ਨੇ ਇਸ ਦੇ ਬਾਰੇ ਵਿਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।  ਇਕ ਬਿਆਨ ਵਿਚ ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਸੇ ਖ਼ਾਸ ਵਿਅਕਤੀ ਦਾ ਨਾਂ ਨਹੀਂ ਲਿਆ ਲੇਕਿਨ ਈਰਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਗਲਤ ਵਜ੍ਹਾ ਕਾਰਨ ਫੜੇ ਗਏ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤਾਕਿ ਉਹ ਅਪਣੇ ਪਰਿਵਾਰਾਂ ਵਿਚ ਪਰਤ ਸਕਣ।
 

ਹੋਰ ਖਬਰਾਂ »