ਵਾਸ਼ਿੰਗਟਨ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਟਰੰਪ ਨੇ ਕਿਹਾ ਹੈ ਕਿ ਜਦੋਂ ਤੱਕ ਬਰਤਾਨੀਆ ਵਿਚ ਉਨ੍ਹਾਂ ਦੇ ਜ਼ੋਰਦਾਰ ਸੁਆਗਤ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਤਦ ਤੱਕ ਉਹ ਇੱਥੇ ਅਧਿਕਾਰਕ ਦੌਰ 'ਤੇ ਨਹੀਂ ਆਉਣਗੇ। ਖ਼ਬਰਾਂ ਮੁਤਾਬਕ ਟਰੰਪ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਕਿਹਾ ਕਿ ਜਦ ਤੱਕ ਉਹ ਉਨ੍ਹਾਂ ਦੇ 'ਬਿਹਤਰ ਸੁਆਗਤ' ਦਾ ਭਰੋਸਾ ਨਹੀਂ ਦਿੰਦੀ ਹੈ, ਤਦ ਤੱਕ ਉਹ ਬਰਤਾਨੀਆ ਦੀ ਯਾਤਰਾ 'ਤੇ ਨਹੀਂ ਆਉਣਗੇ।  ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਥੈਰੇਸਾ ਮੇਅ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਹਿਲਾਂ 'ਗਰਮਜੋਸ਼ੀ ਨਾਲ ਉਨ੍ਹਾਂ ਦਾ ਸੁਆਗਤ' ਕਰਨ ਦੀ ਤਿਆਰੀਆਂ ਕਰਨ, ਇਸ ਤੋਂ ਬਾਅਦ ਹੀ ਉਹ ਅਪਣੇ ਦੌਰੇ ਦਾ ਪ੍ਰੋਗਰਾਮ ਤੈਅ ਕਰਨਗੇ। 'ਦ ਸਨ' ਅਖ਼ਬਾਰ ਨੇ ਟਰੰਪ ਅਤੇ ਥੈਰੇਸਾ ਦੇ ਵਿਚ ਫੋਨ 'ਤੇ ਹੋਈ ਗੱਲਬਾਤ ਦੀ ਕਥਿਤ ਜਾਣਕਾਰੀ  ਦੇਖ ਕੇ ਇਹ ਜਾਣਕਾਰੀ ਦਿੱਤੀ। ਟਰੰਪ ਬਰਤਾਨੀਆ ਦੇ ਅਧਿਕਾਰਕ ਦੌਰੇ 'ਤੇ ਆਉਣ ਵਾਲੇ ਸੀ ਲੇਕਿਨ ਫਿਲਹਾਲ ਉਨ੍ਹਾਂ ਦੀ ਇਹ ਯਾਤਰਾ ਟਾਲ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਹੁਣ ਅਗਲੇ ਸਾਲ ਹੀ ਇੱਥੇ ਆਉਣਗੇ। ਮੀਡੀਆ ਵਿਚ ਆ ਰਹੀ ਖ਼ਬਰਾਂ ਦੀ ਮੰਨੀਏ ਤਾਂ ਟਰੰਪ ਨੇ ਕਿਹਾ, ਥੈਰਸਾ, ਪਿਛਲੇ ਕੁਝ ਸਮੇਂ ਤੋਂ ਬਰਤਾਨਵੀ ਮੀਡੀਆ ਵਿਚ ਮੈਨੂੰ ਜ਼ਿਆਦਾ ਤਵੱਜੋ ਨਹੀਂ ਮਿਲੀ ਹੈ। ਉਥੇ ਮੈਨੂੰ ਬਹੁਤ ਚੰਗੀ ਕਵਰੇਜ ਨਹੀਂ ਮਿਲੀ ਹੈ। ਟਰੰਪ ਦੀ ਇਸ ਸ਼ਿਕਾਇਤ ਦਾ ਜਵਾਬ ਦਿੰਦੇ ਹੋਏ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪ ਤਾਂ ਜਾਣਦੇ ਹਨ ਕਿ ਬਰਤਾਨਵੀ ਪ੍ਰੈਸ ਕਿਸ ਤਰ੍ਹਾਂ ਦੀ ਹੈ। ਥੈਰੇਸਾ ਦੀ ਇਸ ਗੱਲ 'ਤੇ ਪ੍ਰਤੀਕ੍ਰਿਆ ਕਰਦੇ ਹੋਏ ਟਰੰਪ ਨੇ ਜਵਾਬ ਦਿੱਤਾ, ਇਸ ਸਭ ਦੋਂ ਬਾਵਜੂਦ ਮੈਂ ਉਥੇ ਆਉਣਾ ਚਾਹੁੰਦਾ ਹੈ। ਲੇਕਿਨ ਮੈਨੂੰ ਇਸ ਦੀ ਕੋਈ ਛੇਤੀ ਨਹੀਂ ਹੈ। ਜੇਕਰ ਤੁਸੀਂ ਉਥੇ ਮੇਰੇ ਲਈ ਹਾਲਾਤ ਠੀਕ ਕਰ ਦਿਓ ਤਾਂ ਚੀਜ਼ਾਂ ਕਾਫੀ ਅਸਾਨ ਹੋ ਜਾਣਗੀਆਂ। ਟਰੰਪ ਨੇ ਅੱਗੇ ਕਿਹਾ, ਜਦ ਮੈਨੂੰ ਲੱਗੇਗਾ ਕਿ ਉਥੇ ਮੇਰਾ ਚੰਗੇ ਤਰੀਕੇ ਨਾਲ ਸੁਆਗਤ ਕੀਤਾ ਜਾਵੇਗਾ, ਤਦ ਹੀ ਮੈਂ ਉਥੇ ਆਵਾਂਗਾ। ਇਸ ਤੋਂ ਪਹਿਲਾਂ ਮੈਂ ਨਹੀਂ ਆਵਾਂਗਾ।  ਮੀਡੀਆ ਵਿਚ ਆ ਰਹੀ ਇਨ੍ਹਾਂ ਖ਼ਬਰਾਂ 'ਤੇ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟਰੀਟ ਵਲੋਂ ਅਜੇ ਤੱਕ ਕੋਈ ਪ੍ਰਤੀਕ੍ਰਿਆ ਨਹੀਂ ਕੀਤੀ ਗਈ ਹੈ।  ਥੈਰੇਸਾ ਮੇਅ, ਟਰੰਪ ਨੂੰ ਅਧਿਕਾਰਕ ਸਟੇਟ ਦੌਰੇ ਦੇ ਲਈ ਸੱਦਾ ਦੇਣ ਵਾਲੀ ਸੀ, ਲੇਕਿਨ ਬਰਤਾਨੀਆ ਵਿਚ 18 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਖ਼ਿਲਾਫ਼ ਇਕ ਪਟੀਸ਼ਨ 'ਤੇ ਦਸਤਖਤ ਕੀਤੇ। ਇਸ ਪਟੀਸ਼ਨ ਮੁਤਾਬਕ ਅਮਰੀਕੀ ਸਰਕਾਰ ਦੇ ਪ੍ਰਮੁੱਖ ਦੇ ਤੌਰ 'ਤੇ ਟਰੰਪ ਨੂੰ ਬਰਤਾਨੀਆ ਵਿਚ ਐਂਟਰੀ ਦੀ ਆਗਿਆ ਦਿੱਤੀ ਜਾਣੀ ਚਾਹੀਦੀ, ਲੇਕਿਨ ਉਨ੍ਹਾਂ ਬਰਤਾਨੀਆ ਵਲੋਂ ਅਧਿਕਾਰਕ ਦੌਰੇ 'ਤੇ ਆਉਣ ਦਾ ਸੱਦਾ ਨਹੀਂ ਭੇਜਿਆ ਜਾਣਾ ਚਾਹੀਦਾ। ਇਸ ਨਾਲ ਬਰਤਾਨੀਆ ਦੀ ਰਾਣੀ ਦੇ ਲਈ ਸ਼ਰਮਿੰਦਗੀ ਪੈਦਾ ਹੋ ਸਕਦੀ ਹੈ।

ਹੋਰ ਖਬਰਾਂ »