ਨਵੀ ਦਿੱਲੀ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਇਕ ਫਰੈਂਚ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਹਵਾਈ ਹਾਦਸੇ ਵਿਚ ਨਹੀਂ ਹੋਈ ਸੀ। ਪੈਰਿਸ ਦੇ ਇਤਿਹਾਸਕਾਰ ਜੇਬੀਪੀ ਮੋਰੇ ਦੇ ਅਨੁਸਾਰ ਨੇਤਾ ਜੀ ਦੀ ਮੌਤ ਹਵਾਈ ਹਾਦਸੇ ਵਿਚ ਨਹੀਂ ਹੋਈ ਸੀ। ਉਨ੍ਹਾਂ ਨੇ ਅਜਿਹਾ 11 ਦਸੰਬਰ 1947 ਦੀ ਇਕ ਫਰੈਂਚ ਸੀਕਰੇਟ ਸਰਵਿਸ ਰਿਪੋਰਟ ਦੇ ਆਧਾਰ 'ਤੇ ਕਿਹਾ। ਇਸ ਦੇ ਅਨੁਸਾਰ ਉਹ 1947 ਤੱਕ ਜ਼ਿੰਦਾ ਸੀ ਅਤੇ ਉਨ੍ਹਾਂ 1947 ਦੇ ਅੰਤ ਵਿਚ ਦੇਖਿਆ ਗਿਆ ਸੀ। ਮੋਰੇ ਨੇ ਕਿਹਾ ਕਿ ਇਸ ਲਈ ਫਰਾਂਸ ਇਸ ਗੱਲ ਨੂੰ ਨਹੀਂ ਮੰਨਦਾ ਕਿ ਬੋਸ 18 ਅਗਸਤ, 1945 ਵਿਚ ਹਵਾਈ ਹਾਦਸੇ ਵਿਚ ਮਾਰੇ ਗਏ ਸੀ। ਉਨ੍ਹਾਂ ਕਿਹਾ ਕਿ ਬੋਸ ਭਾਰਤ-ਚੀਨ ਸਰਹੱਦ ਤੋਂ ਜ਼ਿੰਦਾ ਬਚ ਕੇ ਨਿਕਲ ਗਏ ਸੀ। ਇਸ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਗੁਪਤ ਜਗ੍ਹਾ 'ਤੇ ਗੁੰਮਨਾਮੀ ਦਾ ਜੀਵਨ ਜੀਅ ਰਹੇ ਸੀ। ਨੇਤਾ ਜੀ ਦੀ ਮੌਤ ਦੁਨੀਆ ਭਰ ਦੇ ਲਈ ਹਮੇਸ਼ਾ ਤੋਂ ਰਹੱਸ ਦਾ ਵਿਸ਼ਾ ਰਹੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਦੀ ਮੌਤ ਦੀ ਜਾਂਚ ਦੇ ਲਈ ਤਿੰਨ ਕਮਿਸ਼ਨ ਵੀ ਬਣਾਏ। ਇਸ ਤੋਂ ਬਾਅਦ ਸਰਕਾਰ ਇਸ ਫ਼ੈਸਲੇ 'ਤੇ ਪਹੁੰਚੀ ਕਿ ਨੇਤਾ ਜੀ ਦੀ ਮੌਤ ਜਹਾਜ਼ ਹਾਦਸੇ ਵਿਚ ਹੀ ਹੋਈ ਸੀ।

ਹੋਰ ਖਬਰਾਂ »