ਭਾਰਤ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ ਸੰਸਦ ਮੈਂਬਰਾਂ, ਵਿਧਾਇਕ ਤੇ ਰਾਜ ਸਭਾ ਮੈਂਬਰਾਂ ਨੇ ਪਾਈਆਂ ਵੋਟਾਂ, ਕੋਵਿੰਦ ਦੀ ਜਿੱਤ ਨੂੰ ਇਤਿਹਾਸਕ ਬਣਾਉਣਾ ਚਾਹੁੰਦੀ ਹੈ ਭਾਜਪਾ

ਨਵੀਂ ਦਿੱਲੀ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਅਗਲੇ ਰਾਸ਼ਟਰਪਤੀ ਚੋਣਾਂ ਲਈ ਅੱਜ ਵੋਟਾਂ ਪਈਆਂ। ਰਾਸ਼ਟਰਪਤੀ ਚੋਣਾਂ ਲਈ ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਦਲ ਦੀ ਉਮੀਦਵਾਰ ਮੀਰਾ ਕੁਮਾਰ ਵਿਚਕਾਰ ਸਿੱਧਾ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਦਿੱਲੀ 'ਚ ਹੋਵੇਗੀ ਤੇ ਇਸੇ ਦਿਨ ਨਤੀਜਿਆਂ ਦਾ ਐਲਾਨ ਹੋਵੇਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਜਾਵੇਗਾ। ਅੱਜ ਭਾਰਤ ਦੇ ਚੁਣੇ ਹੋਏ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਰਾਜ ਸਭਾ ਮੈਂਬਰਾਂ ਨੇ ਰਾਸ਼ਟਰਪਤੀ ਚੋਣ ਲਈ ਵੋਟਾਂ ਪਾਈਆਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਸੰਸਦ ਭਵਨ 'ਚ ਮਤਦਾਨ ਕੇਂਦਰ 'ਚ ਵੋਟ ਪਾਈ। ਪ੍ਰਧਾਨ ਮੰਤਰੀ ਤੋਂ ਇਲਾਵਾ ਵੋਟ ਪਾਉਣ ਵਾਲਿਆਂ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਮੁੱਖ ਸਨ। ਅਮਿਤ ਸ਼ਾਹ ਗੁਜਰਾਤ ਦੇ ਅਹਿਮਦਾਬਾਦ ਖੇਤਰ ਦੇ ਨਾਰਨਪੁਰਾ ਸੀਟ ਤੋਂ ਵਿਧਾਇਕ ਹਨ। ਰਾਸ਼ਟਰਪਤੀ ਚੋਣਾਂ 'ਚ ਮਤਦਾਨ ਕਰਨ ਵਾਲੇ ਹੋਰ ਮੁੱਖ ਨੇਤਾਵਾਂ 'ਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ, ਬਸਪਾ ਮੁਖੀ ਮਾਇਆਵਤੀ ਸ਼ਾਮਲ ਹਨ। 
ਅਦਾਕਾਰ ਅਤੇ ਸੰਸਦ ਮੈਂਬਰ ਪਰੇਸ਼ ਰਾਵਲ ਅਤੇ ਹੇਮਾ ਮਾਲਿਨੀ ਨੇ ਵੀ ਅੱਜ ਸਵੇਰੇ ਵੋਟ ਪਾਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਪੰਜਾਬ ਕਾਂਗਰਸ ਦੇ ਸਾਰੇ 77 ਵਿਧਾਇਕਾਂ ਨੇ ਵੋਟ ਪਾਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਅਕਾਲੀ ਵਿਧਾਇਕਾਂ ਨੇ ਵੀ ਆਪਣੀ ਵੋਟ ਪਾਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਵੋਟ ਪਾਉਣ ਲਈ ਹਰਿਆਣਾ ਵਿਧਾਨ ਸਭਾ ਪੁੱਜੇ। ਹਰਿਆਣਾ ਵਿਧਾਨ ਸਭਾ 'ਚ ਪੁਰਾਣੇ ਕਮੇਟੀ ਰੂਪ ਨੂੰ ਰਾਸ਼ਟਰਪਤੀ ਚੋਣ ਲਈ ਪੋਲਿੰਗ ਸਟੇਸ਼ਨ ਬਣਾਇਆ ਗਿਆ ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ 'ਚ ਵੋਟਾਂ ਪਈਆਂ। ਖ਼ਬਰ ਹੈ ਕਿ ਪੰਜਾਬ ਦੀ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀਆਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਹਾਇਕ ਰਿਟਰਨਿੰਗ ਅਫ਼ਸਰ (ਏਆਰਓ) ਨੇ ਬੈਂਸ ਦੀ ਵੋਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਕਿਉਂਕਿ ਉਨ•ਾਂ ਨੇ ਰਿਪੋਰਟਿੰਗ ਅਫ਼ਸਰ ਨੂੰ ਆਪਣਾ ਖੁੱਲਿ•ਆ ਬੈਲੇਟ ਪੇਪਰ ਦਿਖਾਇਆ ਸੀ। ਬੈਂਸ ਨੇ ਮੀਡੀਆ ਨੂੰ ਦੱਸਿਆ ਕਿ ਉਨ•ਾਂ ਸੂਚਿਤ ਕੀਤਾ ਗਿਆ ਹੈ ਕਿ ਉਨ•ਾਂ ਦੀ ਵੋਟ ਸੀਕਰੇਸੀ ਲੀਕ ਕਰਨ ਕਰ ਕੇ ਕੈਂਸਲ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਅਜਿਹਾ ਬਦਲਾ ਲਊ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਉਨ•ਾਂ ਨੇ ਵਿਧਾਨ ਸਭਾ ਸੈਕਟਰੀ ਦੀ 420 ਕੇਸ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਕਰਕੇ ਉਨ•ਾਂ ਨਾਲ ਅਜਿਹਾ ਕੀਤਾ ਜਾ ਰਿਹਾ ਹੈ। ਬੈਂਸ ਨੇ ਐਨਡੀਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। 
ਇਸ ਤੋਂ ਇਲਾਵਾ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਦੀ ਵੀ ਵੋਟ ਰੱਦ ਕਰਨ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਢੀਂਡਸਾ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਪੈਨ ਮੀਰਾ ਕੁਮਾਰ ਦੇ ਬੈਲਟ ਪੇਪਰ 'ਤੇ ਗਲਤੀ ਨਾਲ ਡਿੱਗ ਗਿਆ, ਇਸ ਕਰ ਕੇ ਢੀਂਡਸਾ ਨੇ ਨਵੇਂ ਬੈਲਟ ਪੇਪਰ ਦੀ ਮੰਗ ਕੀਤੀ ਪਰ ਸਹਾਇਕ ਰਿਟਰਨਿੰਗ ਅਫ਼ਸਰ ਨੇ ਉਨ•ਾਂ ਦੀ ਮੰਗ ਰੱਦ ਕਰ ਦਿੱਤੀ ਤੇ ਕਿਹਾ ਕਿ ਵੋਟਰ ਨੂੰ ਦੂਜਾ ਬੈਲਟ ਪੇਪਰ ਦੇਣ ਦੀ ਕੋਈ ਤਜਵੀਜ਼ ਨਹੀਂ ਹੈ।
ਇਸ ਤੋਂ ਪਹਿਲਾਂ ਬਿਹਾਰ ਦੇ ਸਾਬਕਾ ਰਾਜਪਾਲ ਰਾਮਨਾਥ ਕੋਵਿੰਦ ਅਤੇ ਸਾਬਕਾ ਲੋਕਸਭਾ ਸਪੀਕਰ ਮੀਰਾ ਕੁਮਾਰ ਨੇ ਸਰਥਨ ਹਾਸਲ ਕਰਨ ਦੇ ਮਕਸਦ ਨਾਲ ਸੂਬਿਆਂ ਦਾ ਦੌਰਾ ਕੀਤਾ ਸੀ। ਇਨ•ਾਂ ਚੋਣਾਂ 'ਚ ਦਿਲਚਸਪ ਗੱਲ ਇਹ ਹੈ ਕਿ ਬਿਹਾਰ 'ਚ ਮਹਾਗਠਜੋੜ 'ਚ ਜੇਡੀਯੂ ਅਤੇ ਆਰਜੇਡੀ ਨੇ ਵੱਖ ਵੱਖ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜੇਡੀਯੂ ਜਿਥੇ ਬਿਹਾਰ ਦੇ ਰਾਜਪਾਲ ਰਹੇ ਰਾਮਨਾਥ ਕੋਵਿੰਦ ਦਾ ਸਰਮਥਨ ਕਰ ਰਹੀ Âੈ ਉਥੇ ਹੀ ਆਰਜੇਡੀ ਨੇ ਮੀਰਾ ਕੁਮਾਰ ਦੇ ਸਮਰਥਨ ਦਾ ਫੈਸਲਾ ਕੀਤਾ ਹੈ। ਸਮਾਜਵਾਦੀ ਪਾਰਟੀ ਵੀ ਇਸ ਮਾਮਲੇ 'ਚ ਵੰਡੀ ਨਜ਼ਰ ਆ ਰਹੀ ਹੈ। ਸਮਾਜਵਾਦੀ ਪਾਰਟੀ ਵਿਰੋਧੀ ਧਿਰ ਦੀ ਸਾਂਝੇ ਉਮੀਦਵਾਰ ਦੇ ਸਮਰਥਨ ਵਾਲੀ ਬੈਠਕ 'ਚ ਤਾਂ ਮੌਜੂਦ ਸੀ ਪਰ ਕੁੱਝ ਦਿਨ ਪਹਿਲਾਂ ਸ਼ਿਵਪਾਲ ਯਾਦਵ ਨੇ ਸਾਫ ਕਰ ਦਿੱਤਾ ਸੀ ਕਿ ਉਨ•ਾਂ ਦਾ ਵੋਟ ਰਾਮਨਾਥ ਕੋਵਿੰਦ ਨੂੰ ਜਾਵੇਗਾ। ਮੁਲਾਇਮ ਵੀ ਕੋਵਿੰਦ ਨੂੰ ਹੀ ਸਮਰਥਨ ਕਰ ਸਕਦੇ ਹਨ। ਰਾਸ਼ਟਰਪਤੀ ਚੋਣਾਂ 'ਚ ਕੁਲ 4896 ਵੋਟਰ ਹਨ, ਜਿਨ•ਾਂ 'ਚ 776 ਸੰਸਦ ਹਨ ਜਦੋਂਕਿ 4120 ਵਿਧਾਇਕ ਹਨ। ਹਾਲਾਂਕਿ ਮੱਧ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨਰੋਤਮ ਮਿਸ਼ਰਾ ਨੂੰ ਅਯੋਗ ਠਹਿਰਾਇਆ ਗਿਆ ਹੈ।  ਰਾਸ਼ਟਰਪਤੀ ਚੋਣਾਂ 'ਚ ਕੁਲ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਦਸ ਲੱਖ 98 ਹਜ਼ਾਰ 903 ਹੈ। ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੂੰ 63 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। 2012 ਚੋਣਾਂ 'ਚ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 69 ਫੀਸਦੀ ਵੋਟਾਂ ਹਾਸਲ ਕਰ ਕੇ ਚੋਣ ਜਿੱਤੀ ਸੀ। ਪ੍ਰਣਬ ਮੁਖਰਜੀ ਨੇ ਉਸ ਵੇਲੇ ਆਪਣੇ ਵਿਰੋਧੀ ਉਮੀਦਵਾਰ ਪੀਏ ਸੰਗਮਾ ਨੂੰ ਹਰਾਇਆ ਸੀ। ਭਾਜਪਾ ਦੇ ਨਿਸ਼ਾਨੇ 'ਤੇ ਇਸ ਵਾਰ 69 ਫੀਸਦੀ ਦਾ ਅੰਕੜਾ ਹੈ। ਭਾਜਪਾ ਚਾਹੁੰਦੀ ਹੈ ਕਿ ਕੋਵਿੰਦ ਇਸ ਤੋਂ ਜ਼ਿਆਦਾ ਵੋਟਾਂ ਨਾਲ ਰਾਸ਼ਟਰਪਤੀ ਭਵਨ ਪੁੱਜਣ, ਮਤਲਬ ਘੱਟੋ ਘੱਟ 70 ਫੀਸਦੀ ਵੋਟਾਂ ਹਾਸਲ ਕਰਨ। ਭਾਜਪਾ ਦਾ ਇਹ ਸੁਪਨਾ ਸੱਚ ਵੀ ਹੋ ਸਕਦਾ ਹੈ। ਕੋਵਿੰਦ ਐਨਡੀਏ ਦੇ ਬਾਹਰ ਤੋਂ ਮਿਲੇ ਵੋਟਾਂ ਦੇ ਦਮ 'ਤੇ ਪ੍ਰਣਬ ਮੁਖਰਜੀ ਦੇ ਇਸ ਰਿਕਾਰਡ ਨੂੰ ਤੋੜ ਸਕਦੇ ਹਨ। ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਯੂਪੀਏ ਦੇ ਸਹਿਯੋਗੀ ਦਲਾਂ ਅੰਦਰ ਜਿਸ ਤਰ•ਾਂ ਕਰਾਸ ਵੋਟਿੰਗ ਦੀਆਂ ਖ਼ਬਰਾਂ ਆਈਆਂ ਹਨ, ਉਸ ਨਾਲ ਕੋਵਿੰਦ 69 ਫੀਸਦੀ ਵੋਟਾਂ ਨਾਲ ਵੀ ਜਿੱਤ ਸਕਦੇ ਹਨ। 

ਹੋਰ ਖਬਰਾਂ »