ਸ੍ਰੀਨਗਰ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਨੇ ਇਕ ਵਾਰ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਸੋਮਵਾਰ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ 'ਚ ਪਾਕਿਸਤਾਨੀ ਫੌਜੀਆਂ ਨੇ ਗੋਲੀਬਾਰੀ ਕੀਤੀ। ਇਸ 'ਚ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇਕ ਮਹਿਲਾ ਸਣੇ 2 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਕਸ਼ਮੀਰ ਦੇ ਪੁੰਛ 'ਚ ਗੋਲੀਬਾਰੀ ਕੀਤੀ ਗਈ ਜਿਸ 'ਚ 9 ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ। ਡਿਫੈਂਸ ਸਪੋਕਸਪਰਸਨ ਲੈਫਟੀਨੈਂਟ ਕਰਨਲ ਮਨੀਸ਼ ਮਹਿਤਾ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਵੱਲੋਂ ਸਵੇਰੇ 7:30 ਵਜੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਮੋਰਟਾਰ ਵੀ ਦਾਗੇ ਗਏ। ਭਾਰਤੀ ਫੌਜ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਸ਼ਹੀਦ ਹੋਇਆ 37 ਸਾਲ ਜਵਾਨ ਮੁਦੱਸਰ ਅਹਿਮਦ ਦਚਛੂ ਪਿੰਡ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।  

ਹੋਰ ਖਬਰਾਂ »