ਨਵੀਂ ਦਿੱਲੀ, 17 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਸ਼ਸ਼ੀਕਲਾ ਨੂੰ ਜੇਲ• 'ਚ ਮਿਲਣ ਵਾਲੀਆਂ ਵੀਆਈਪੀ ਸਹੂਲਤਾਂ ਦਾ ਖੁਲਾਸਾ ਕਰਨ ਵਾਲੀ ਡੀਆਈਜੀ ਜੀ. ਰੂਪਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤਬਾਦਲੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਇਹ ਇਕ ਪ੍ਰਸ਼ਾਸਨਿਕ ਪ੍ਰਕਿਰਿਆ ਹੈ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਸਭ ਕੁੱਝ ਮੀਡੀਆ ਨੂੰ ਦੱਸਿਆ ਜਾਵੇ। ਦੂਜੇ ਪਾਸੇ ਆਪਣੇ ਤਬਾਦਲੇ ਬਾਰੇ ਡੀਆਈਜੀ ਰੂਪਾ ਨੇ ਕਿਹਾ ਕਿ ਹਾਲੇ ਤੱਕ ਉਨ•ਾਂ ਨੂੰ ਨੋਟਿਸ ਨਹੀਂ ਮਿਲਿਆ। ਨੋਟਿਸ ਮਿਲਣ 'ਤੇ ਉਹ ਆਪਣੀ ਪ੍ਰਤੀਕਿਰਿਆ ਦੇਵੇਗੀ। ਡੀਆਈਜੀ ਡੀ. ਰੂਪਾ ਦੇ ਤਬਾਦਲੇ 'ਤੇ ਕੌਮੀ ਮਹਿਲਾ ਕਮਿਸ਼ਨ ਲੇ ਸਖ਼ਤ ਪ੍ਰਤੀਕਿਰਿਆ ਦਿੱਤੀ। ਮਹਿਲਾ ਕਮਿਸ਼ਨ ਦੀ ਮੈਂਬਰ ਨਿਰਮਲਾ ਸਾਵੰਤ ਨੇ ਕਿਹਾ ਕਿ ਸਿੱਧਰਮਈਆ ਸਰਕਾਰ ਦੇ ਇਸ ਫੈਸਲੇ ਨਾਲ ਗ਼ਲਤ ਸੰਦੇਸ਼ ਗਿਆ Âੈ। ਉਥੇ ਹੀ ਕਰਨਾਟਕ ਸਰਕਾਰ ਨੇ ਇਸ ਨੂੰ ਆਮ ਤਬਾਦਲਾ ਦੱਸਿਆ ਹੈ।  

ਹੋਰ ਖਬਰਾਂ »