ਗਾਲ/ਸ੍ਰੀਲੰਕਾ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਨੇ 3 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ 'ਚ ਸ੍ਰੀਲੰਕਾ ਨੂੰ 304 ਦੌੜਾਂ ਨਾਲ ਹਰਾਇਆ। ਭਾਰਤ ਨੇ ਇਸ ਮੈਚ ਨੂੰ ਚੌਥੇ ਦਿਨ ਹੀ ਆਪਣੇ ਨਾਂਅ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ ਮੇਜ਼ਬਾਨ ਟੀਮ 'ਤੇ 1-0 ਨਾਲ ਬੜਤ ਹਾਸਲ ਕਰ ਲਈ ਹੈ। ਸ੍ਰੀਲੰਕਾ ਦੀ ਟੀਮ ਦੂਜੀ ਪਾਰੀ 'ਚ 245 ਦੌੜਾਂ ਹੀ ਬਣਾ ਸਕੀ। ਸੱਟ ਲੱਗਣ ਕਾਰਨ ਉਸ ਦੇ ਦੋ ਬੱਲੇਬਾਜ਼ ਬੈਟਿੰਗ ਕਰਨ ਨਹੀਂ ਉਤਰੇ ਅਤੇ ਭਾਰਤ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਸ੍ਰੀਲੰਕਾ ਦੀ ਦੂਜੀ ਪਾਰੀ 'ਚ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਲੜੀਵਾਰ 3-3 ਵਿਕਟਾਂ ਆਪਣੇ ਨਾਂਅ ਕੀਤੇ ਉਥੇ ਹੀ 1-1 ਵਿਕਟਾਂ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਹਾਸਲ ਕਰਨ 'ਚ ਸਫ਼ਲ ਰਹੇ। ਸ੍ਰੀਲੰਕਾ ਵੱਲੋਂ ਓਪਨਰ ਬੱਲੇਬਾਜ਼ਾਂ ਕਰੁਣਾਰਤਨੇ (97 ਦੌੜਾਂ) ਅਤੇ ਨਿਰੋਸ਼ਾਨ ਡਿਕਵੇਲਾ (67 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਆਪਣੀ ਛਾਪ ਨਹੀਂ ਛੱਡ ਸਕਿਆ। ਮੈਚ ਦੇ ਚੌਥੇ ਦਿਨ ਭਾਰਤ ਨੇ 179/3 ਤੋਂ ਅੱਗੇ ਖੇਡਦਿਆਂ 51 ਦੌੜਾਂ ਹੋ ਜੋੜੀਆਂ ਅਤੇ ਕਪਤਾਨ ਕੋਹਲੀ ਨੇ ਆਪਣਾ ਸੈਂਕੜਾ ਪੂਰਾ ਕਰਨ ਮਗਰੋਂ 240/3 ਦੇ ਸਕੋਰ 'ਤੇ ਪਾਰੀ ਘੋਸ਼ਿਤ ਕਰ ਦਿੱਤੀ। ਇਥੋਂ ਭਾਰਤ ਨੇ ਸ੍ਰੀਲੰਕਾ ਨੂੰ ਜਿੱਤ ਲਈ 550 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਸ੍ਰੀਲੰਕਾ ਦੀ ਟੀਮ 245 ਦੌੜਾਂ ਹੀ ਬਣਾ ਸਕੀ। ਸੀਰੀਜ਼ ਦਾ ਦੂਜਾ ਟੈਸਟ ਮੈਚ ਕੋਲੰਬੋ 'ਚ 3 ਅਗਸਤ ਤੋਂ ਖੇਡਿਆ ਜਾਵੇਗਾ। ਇਸ ਮੈਚ 'ਚ ਕੋਹਲੀ ਨੇ 136 ਗੇਂਦਾਂ 'ਤੇ ਪੰਜ ਚੌਕੇ ਅਤੇ ਇਕ ਛੱਕਾ ਲਾਇਆ। ਇਹ ਉਨ•ਾਂ ਦੇ ਕਰੀਅਰ ਦਾ 17ਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਨ•ਾਂ ਦਾ ਟੈਸਟ ਔਸਤ 50 ਤੋਂ ਪਾਰ ਚਲਿਆ ਗਿਆ ਹੈ।  

ਹੋਰ ਖਬਰਾਂ »

ਖੇਡ-ਖਿਡਾਰੀ