ਮੁੰਬਈ, 3 ਅਗਸਤ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਦੇ ਸੀਨੀਅਰ ਐਕਟਰ ਦਿਲੀਪ ਕੁਮਾਰ ਨੂੰ ਬੁਧਵਾਰ ਰਾਤ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਤਬੀਅਤ ਖਰਾਬ ਹੋਣ ਕਾਰਨ ਭਰਤੀ ਕਰਾਇਆ ਗਿਆ ਸੀ। ਡਾਕਟਰ ਛੇਤੀ ਹੀ ਉਨ੍ਹਾਂ ਦਾ ਮੈਡੀਕਲ ਬੁਲੇਟਿਨ ਜਾਰੀ ਕਰਨ ਵਾਲੇ ਹਨ। ਐਕਟਰ ਨੂੰ ਬੁਧਵਾਰ ਸ਼ਾਮ ਹਸਪਤਾਲ ਲੈ ਜਾਣਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਆਈਸੀਯੂ ਵਿਚ ਭਰਤੀ ਕਰਾਇਆ ਗਿਆ ਸੀ। 94 ਸਾਲ ਦੇ ਐਕਟਰ ਪਿਸ਼ਾਬ ਕਰਨ ਵਿਚ ਦਿੱਕਤ ਸਬੰਧੀ ਬਿਮਾਰੀ ਨਾਲ ਪੀੜਤ ਹਨ। ਦਿਲੀਪ ਕੁਮਾਰ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਕਿ ਦਿਲੀਪ ਕੁਮਾਰ ਪਿਸ਼ਾਬ ਸਬੰਧੀ ਬਿਮਾਰੀ ਨਾਲ ਪੀੜਤ ਹਨ ਅਤੇ ਇਸੇ ਕਾਰਨ ਉਨ੍ਹਾਂ ਹਪਸਤਾਲ ਵਿਚ ਭਰਤੀ ਕਰਾਇਆ ਗਿਆ ਹੈ। ਫਿਲਹਾਲ ਉਨ੍ਹਾਂ ਨਿਗਰਾਨੀ ਵਿਚ ਰੱਖਿਆ ਗਿਆ ਹੈ।  ਦਿਲੀਪ ਕੁਮਾਰ ਦੀ ਹਾਲਤ ਵਿਚ ਇਸ ਸਮੇਂ ਸੁਧਾਰ ਹੈ। ਹਸਪਤਾਲ ਦੀ ਟੀਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਡਿਹਾਇਡਰੇਸ਼ਨ ਦੀ ਵਜ੍ਹਾ ਕਾਰਨ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਉਹ ਠੀਕ ਹਨ। 94 ਸਾਲ ਦੇ ਅਦਾਕਾਰ ਹਾਲ ਦੇ ਸਾਲਾਂ ਵਿਚ ਬਜ਼ੁਰਗ ਹੋਣ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਹਨ। ਹਸਪਤਾਲ ਵਿਚ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਨਾਲ ਹੈ।

ਹੋਰ ਖਬਰਾਂ »