ਅਮਰੀਕਾ 'ਚ 21 ਅਗਸਤ ਨੂੰ ਲੱਗੇਗਾ ਸੂਰਜ ਗ੍ਰਹਿਣ

ਵਾਸ਼ਿੰਗਟਨ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ 21 ਅਗਸਤ ਨੂੰ ਪੂਰਨ ਸੂਰਜੀ ਗ੍ਰਹਿਣ ਦੇਖਿਆ ਜਾ ਸਕੇਗਾ। ਇਸ ਦੌਰਾਨ ਦਿਨ ਵਿੱਚ ਹੀ ਹਨੇਰਾ ਛਾ ਜਾਵੇਗਾ। ਅਜਿਹਾ ਇੱਥੇ ਲਗਭਗ ਇੱਕ ਸਦੀ ਵਿੱਚ ਪਹਿਲੀ ਵਾਰ ਹੋਵੇਗਾ। ਨਾਸਾ ਦੇ ਵਿਗਿਆਨ ਮਿਸ਼ਨ ਦਫ਼ਤਰ ਦੇ ਮੁਖੀ ਥਾਮਸ ਜੁਰਬੁਚੇਨ ਨੇ ਦੱਸਿਆ ਕਿ ਉਪਗ੍ਰਹਿ ਅਤੇ ਜ਼ਮੀਨੀ ਦੂਰਬੀਨਾਂ ਰਾਹੀਂ ਇਸ ਸੂਰਜ ਗ੍ਰਹਿਣ 'ਤੇ ਨਜ਼ਰ ਰੱਖੀ ਜਾਵੇਗੀ। ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਆਈਐਸਐਸ ਤੋਂ ਕੈਮਰਿਆਂ ਰਾਹੀਂ ਸੂਰਜ ਗ੍ਰਹਿਣ ਦੀਆਂ ਤਸਵੀਰਾਂ ਖਿੱਚਣਗੇ। ਇਹ ਪੂਰਨ ਸੂਰਜ ਗ੍ਰਹਿਣ ਲਗਭਗ ਡੇਢ ਘੰਟਾ ਰਹੇਗਾ।

ਹੋਰ ਖਬਰਾਂ »