ਵਿੰਡਸਰ/ਔਟਵਾ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਵਿੰਡਸਰ ਵੈਸਟ ਤੋਂ ਐਮ.ਪੀ. ਤੇ ਗ੍ਰੇਟ ਲੇਕਸ ਐਂਡ ਇਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈਲਪਮੈਂਟ ਲਈ ਐਨਡੀਪੀ ਆਲੋਚਕ ਬ੍ਰਾਇਨ ਮੈਸੇ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਲੀਡਰਸ਼ਿਪ ਦੀ ਦੌੜ 'ਚ ਸ਼ਾਮਲ ਜਗਮੀਤ ਸਿੰਘ ਦੇ ਸਮਰਥਨ ਦਾ ਐਲਾਨ ਕੀਤਾ ਹੈ। ਐਮ.ਪੀ. ਮੈਸੇ ਨੇ ਲੋਕਾਂ ਦੀ ਜ਼ਿੰਦਗੀ ਨੂੰ ਖ਼ੁਸ਼ਹਾਲ ਤੇ ਹੋਰ ਬਿਹਤਰ ਬਣਾਉਣ ਲਈ ਕੈਨੇਡੀਅਨਾਂ ਨੂੰ ਆਉਣ ਵਾਲੇ ਸਮੇਂ 'ਚ ਐਨਡੀਪੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ•ਾਂ ਜ਼ੋਰ ਦੇ ਕੇ ਕਿਹਾ ਕਿ ਜਗਮੀਤ ਸਿੰਘ ਹੀ ਅਜਿਹਾ ਉਮੀਦਵਾਰ ਹੈ ਜੋ ਇਸ ਨੂੰ ਸੰਭਵ ਬਣਾ ਸਕਦਾ ਹੈ। ਉਨ•ਾਂ ਕਿਹਾ, ''ਇਸ ਕਰ ਕੇ ਮੈਨੂੰ ਕੈਨੇਡਾ ਦੇ ਐਨਡੀਪੀ ਆਗੂ ਲਈ ਜਗਮੀਤ ਸਿੰਘ ਦਾ ਸਮਰਥਨ ਕਰਨ 'ਤੇ ਬਹੁਤ ਮਾਣ ਹੈ।'' ਬ੍ਰਾਇਨ ਮੈਸੇ ਐਨਡੀਪੀ ਕੋਕਸ ਦੇ ਡੀਨ ਹਨ ਤੇ ਪਾਰਲੀਮੈਂਟ 'ਚ ਲੰਮਾ ਸਮਾਂ ਕੰਮ ਕਰਨ ਵਾਲੇ ਐਨਡੀਪੀ ਐਮ.ਪੀ. ਵੀ ਹਨ। ਐਮ.ਪੀ. ਮੈਸੇ ਨੇ ਕਿਹਾ, '' ਜਦੋਂ ਮੈਂ 2002 'ਚ ਪਹਿਲੀ ਵਾਰ ਐਮ.ਪੀ. ਬਣਿਆ ਸੀ ਤਾਂ ਉਸ ਵੇਲੇ ਔਟਵਾ ਦੀ ਪਾਰਲੀਮੈਂਟ 'ਚ ਸਿਰਫ਼ 14 ਐਨਡੀਪੀ ਮੈਂਬਰ ਸਨ ਤੇ 9 ਸਾਲਾਂ ਮਗਰੋਂ ਸਾਡੀ ਗਿਣਤੀ 103 ਹੋ ਗਈ।   
ਉਨ•ਾਂ ਕਿਹਾ, ''2003 ਤੋਂ 2011 ਤੱਕ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਰਹੇ ਜੈਕ ਲੇਟਨ ਨੇ ਪਾਰਟੀ ਨੂੰ ਬਹੁਤ ਮਜ਼ਬੂਤੀ ਦਿੱਤੀ। ਜੈਕ ਲੇਟਨ ਦੀ ਸੁਣਨ ਦੀ ਸਮਰੱਥਾ, ਵਿਰੋਧ ਦੀ ਥਾਂ ਪ੍ਰਸਤਾਵ ਪੇਸ਼ ਕਰਨ ਦੀ ਕਾਬਲੀਅਤ ਤੇ ਮਜ਼ਬੂਤ ਟੀਮ ਸਦਕਾ ਅਸੀਂ ਕਈ ਮਿਲੀਅਨ ਕੈਨੇਡੀਅਨਾਂ ਦੇ ਦਿਲ ਜਿੱਤਣ ਵਿੱਚ ਸਫ਼ਲ ਰਹੇ ਹਾਂ।'' ਉਨ•ਾਂ ਕਿਹਾ ਕਿ ਜੈਕ ਲੇਟਨ ਵਾਂਗ ਹੀ ਐਨਡੀਪੀ ਲੀਡਰਸ਼ਿਪ ਦੀ ਦੌੜ 'ਚ ਸ਼ਾਮਲ ਜਗਮੀਤ ਸਿੰਘ 'ਚ ਨਵਾਂ ਜੋਸ਼, ਨਵੀਂ ਊਰਜਾ ਹੈ ਤੇ ਉਸ ਦਾ ਵੱਖਰਾ ਅੰਦਾਜ਼ ਦਿਲਕਸ਼ ਹੈ। ਉਨ•ਾਂ ਕਿਹਾ ਕਿ ਜਗਮੀਤ ਸਿੰਘ ਵਰਗੇ ਅਗਾਂਹਵਧੂ ਸੋਚ ਦੇ ਉਮੀਦਵਾਰ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ•ਾਂ ਕਿਹਾ ਕਿ 2019 ਚੋਣਾਂ 'ਚ ਐਨਡੀਪੀ ਦੀ ਜਿੱਤ ਲਈ ਜਗਮੀਤ ਸਿੰਘ ਵੱਲੋਂ ਸਪੱਸ਼ਟ ਰਾਹ ਦਿਖਾਇਆ ਜਾ ਰਿਹਾ ਹੈ, ਜਿਸ ਉੱਤੇ ਚੱਲ ਕੇ ਐਨਡੀਪੀ ਦੇਸ਼ ਭਰ ਦੇ ਲੋਕਾਂ ਦਾ ਦਿਲ ਜਿੱਤੇਗੀ ਤੇ 2019 ਵਿੱਚ ਐਨਡੀਪੀ ਦੀ ਹੀ ਸਰਕਾਰ ਬਣੇਗੀ

ਹੋਰ ਖਬਰਾਂ »