ਚੰਡੀਗੜ•, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਆਈਏਐਸ ਦੀ ਧੀ ਨਾਲ ਛੇੜਛਾੜ ਦੇ ਮਾਮਲੇ 'ਚ ਫਸੇ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਨ•ਾਂ ਦੇ ਦੋਸਤ ਆਸ਼ੀਸ਼ ਕੁਮਾਰ ਨੂੰ ਚੰਡੀਗੜ• ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਵਿਰੁੱਧ ਮਾਮਲੇ 'ਚ ਅਗਵਾ ਕਰਨ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਚੰਡੀਗੜ• ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਚੰਡੀਗੜ• ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸੰਮਨ ਮਿਲਣ ਮਗਰੋਂ ਚੰਡੀਗੜ• ਸੈਕਟਰ-26 ਥਾਣੇ 'ਚ ਪੇਸ਼ੀ ਲਈ ਆਏ ਸੀ। ਦੋਵਾਂ ਮੁਲਜ਼ਮਾਂ ਵਿਰੁੱਧ ਹੁਣ ਗੈਰ-ਜ਼ਮਾਨਤੀ ਧਾਰਾਵਾਂ 365 ਅਤੇ 511 ਨੂੰ ਵੀ ਜੋੜ ਦਿੱਤਾ ਗਿਆ ਹੈ। ਡੀ.ਜੀ.ਪੀ ਚੰਡੀਗੜ• ਤਜਿੰਦਰ ਲੁਥਰੀਆ ਨੇ ਦੱਸਿਆ ਕਿ ਛੇੜਛਾੜ ਮਾਮਲੇ 'ਚ ਵਿਕਾਸ ਬਰਾਲਾ ਤੇ ਆਸ਼ੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ•ਾਂ ਨੂੰ ਕੱਲ• ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੀ ਪ੍ਰੈੱਸ ਕਾਨਫਰੰਸ ਦੇ ਕੁੱਝ ਮਿੰਟਾਂ ਮਗਰੋਂ ਹੀ ਵਿਕਾਸ ਬਰਾਲਾ ਥਾਣੇ ਪੁੱਜ ਗਿਆ। ਉਥੇ ਹੀ ਇਸ ਤੋਂ ਪਹਿਲਾਂ ਸੁਭਾਸ਼ ਬਰਾਲਾ ਨੇ ਕਿਹਾ ਕਿ ਉਨ•ਾਂ ਦਾ ਪੁੱਤਰ ਵਿਕਾਸ ਚੰਡੀਗੜ• ਲਈ ਰਵਾਨਾ ਹੋ ਚੁਕਿਆ ਹੈ ਤੇ ਪੁਲਿਸ ਦੀ ਜਾਂਚ 'ਚ ਸਹਿਯੋਗ ਕਰੇਗਾ। ਦੱਸ ਦੇਈਏ ਕਿ ਵਿਕਾਸ ਬਰਾਲਾ ਸ਼ੁੱਕਰਵਾਰ (4 ਅਗਸਤ) ਨੂੰ ਵਰਣਿਕਾ ਦੇ ਨਾਲ ਹੋਈ ਛੇੜਛਾੜ ਦੀ ਵਾਰਦਾਤ ਦਾ ਮੁੱਖ ਮੁਲਜ਼ਮ ਹੈ। ਵਿਕਾਸ 'ਤੇ ਆਈਏਐਸ ਅਫ਼ਸਰ ਦੀ ਧੀ ਦੀ ਕਾਰ ਦਾ ਪਿੱਛਾ ਕਰਨ ਅਤੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਰਗੇ ਗੰਭੀਰ ਦੋਸ਼ ਹਨ।     

ਹੋਰ ਖਬਰਾਂ »