ਇਸਲਾਮਾਬਾਦ : 10 ਅਗਸਤ (ਹਮਦਰਦ ਨਿਊਜ਼ ਸਰਵਿਸ)  : ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਨਾਮਾ ਪੇਪਰ ਮਾਮਲੇ 'ਚ ਦੋਸ਼ੀ ਠਹਿਰਾਉਂਦਿਆਂ ਅਹੁਦੇ ਤੋਂ ਲਾਂਭੇ ਕਰ ਦਿੱਤਾ। ਉਨਾਂ ਅੱਜ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਫ਼ਤਵੇ ਦੀ ਰੱਖਿਆ ਕਰਨ ਤਾਂ ਕਿ ਚੁਣੇ ਪ੍ਰਤੀਨਿਧੀਆਂ ਨੂੰ ਜਮਹੂਰੀ ਤਰੀਕੇ ਤੋਂ ਨਾ ਹਟਾਇਆ ਜਾਵੇ। ਪਨਾਮਾ ਪੇਪਰ ਕਾਂਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਸੀ। ਉਨਾਂ ਨੂੰ ਰਿਕਾਰਡ ਤੀਜੀ ਵਾਰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ। ਉਨਾਂ ਨੇ ਆਪਣੇ ਰਾਜਨੀਤਿਕ ਸ਼ਕਤੀ ਪ੍ਰਦਰਸ਼ਨ ਲਈ ਇਸਲਾਮਾਬਾਦ 'ਚ ਲਾਹੌਰ ਦੀ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਰਾਵਲਪਿੰਡੀ ਦੇ ਮੁਖ ਇਲਾਕਿਆਂ 'ਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਉਹ ਰਾਵਲਪਿੰਡੀ 'ਤੋਂ ਬਾਅਦ ਲਾਹੌਰ ਵੱਲ ਯਾਤਰਾ 'ਤੇ ਨਿਕਲੇ। ਉਨਾਂ ਦੀ ਅਤੇ ਉਨਾਂ ਦੇ ਸਮਰਥਕਾਂ ਦੀ ਯਾਤਰਾ ਦਾ ਅੱਜ ਦੂਜਾ ਦਿਨ ਸੀ। ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਨਾਂ ਨੇ ਰਾਵਲਪਿੰਡੀ ਦੇ ਪੰਜਾਬ ਹਾਊਸ 'ਚ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ ਐਨ) ਦੇ ਸੂਤਰਾਂ ਨੇ ਦੱਸਿਆ ਕਿ ਸ਼ਰੀਫ਼ ਸ਼ਹਿਰ 'ਚ ਇਕੱਠੇ ਹੋਏ ਲੋਕਾਂ ਦੇ ਇਕੱਠ ਤੋਂ ਖੁਸ਼ ਨਹੀਂ ਸਨ ਅਤੇ ਉਨਾਂ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਸਮਰਥਕਾਂ ਨੂੰ ਇਕੱਠਾ ਕਰਨ ਦੀ ਹੋਰ ਕੋਸ਼ਿਸ਼ ਕਰਨ।
67 ਸਾਲਾ ਸ਼ਰੀਫ਼ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦੇ 70 ਸਾਲ ਦੇ ਇਤਿਹਾਸ 'ਚ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਉਸ ਦਾ ਕਾਰਜਕਾਲ ਪੂਰਾ ਨਹੀਂ ਕਰਨ ਦਿੱਤਾ। ਉਨਾਂ ਕਿਹਾ ਕਿ ਇਸ ਦੇਸ਼ 'ਚ ਹਰ ਪ੍ਰਧਾਨ ਮੰਤਰੀ ਨੂੰ ਔਸਤਨ ਡੇਢ ਸਾਲ ਦਾ ਕਾਰਜਭਾਰ ਦਿੱਤਾ ਗਿਆ, ਕੁਝ ਦੀ ਹੱਤਿਆ ਕਰ ਦਿੱਤੀ, ਕਈਆਂ ਨੂੰ ਹਥਕੜੀ ਲਗਾ ਦਿੱਤੀ ਗਈ ਤੇ ਕਈਆਂ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ। ਨਵਾਜ਼ ਸ਼ਰੀਫ਼ ਨੇ ਲੋਕਾਂ ਨੂੰ ਫ਼ਤਵੇ ਦੀ ਰੱਖਿਆ ਕਰਨ ਦੇ ਫੈਸਲੇ 'ਚ ਸ਼ਾਮਲ ਕੀਤਾ ਤਾਂ ਕਿ ਕਿਸੇ ਨੂੰ ਜਮਹੂਰੀ ਤਰੀਕੇ ਨਾਲ ਨਾ ਹਟਾਇਆ ਜਾ ਸਕੇ।

ਹੋਰ ਖਬਰਾਂ »