ਨਵੀਂ ਦਿੱਲੀ : 10 ਅਗਸਤ : (ਹਮਦਰਦ ਨਿਊਜ਼ ਸਰਵਿਸ) : ਡਾਇਰੈਕਟਰ ਕਮਲ ਹਸਨ ਨੇ ਮਸ਼ਹੂਰ ਅਭਿਨੇਤਾ ਦਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਬਾਅਦ ਘਰ ਵਾਪਸ ਪਹੁੰਚਣ 'ਤੇ ਉਨਾਂ ਦਾ ਗਰਮਜ਼ੋਸੀ ਨਾਲ ਸਵਾਗਤ ਕੀਤਾ। ਦੱਸ ਦੀਏ ਕਿ ਦਲੀਪ ਕੁਮਾਰ ਕਿਡਨੀ ਦੀ ਸਮੱਸਿਆ ਤੋਂ ਪ੍ਰਭਾਵਤ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਸਨ। ਕਮਲ ਨੇ ਵੀਰਵਾਰ ਨੂੰ ਟਵੀਟਰ 'ਤੇ ਲਿਖਿਆ ਕਿ 'ਘਰ ਵਾਪਸੀ 'ਤੇ ਤੁਹਾਡਾ ਸਵਾਗਤ ਹੈ ਦਲੀਪ ਕੁਮਾਰ ਸਾਹਿਬ, ਤੁਹਾਡੇ ਦੱਖਣੀ ਭਾਰਤੀ ਕਰੋੜਾਂ ਪ੍ਰਸ਼ੰਸਕਾਂ 'ਚੋਂ ਇੱਕ ਹਾਂ।' ਦੱਸਣਾ ਬਣਦਾ ਹੈ ਕਿ ਦਲੀਪ ਕੁਮਾਰ ਨੂੰ ਪਾਣੀ ਦੀ ਕਮੀ, ਪਿਸ਼ਾਬ 'ਚ ਇੰਫੈਕਸ਼ਨ ਤੇ ਕਿਡਨੀ ਸਬੰਧੀ ਪ੍ਰੇਸ਼ਾਨੀਆਂ ਕਾਰਨ 2 ਅਗਸਤ ਨੂੰ ਲੀਲਾਵਾਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦਲੀਪ ਕੁਮਾਰ ਦੇ ਹਸਪਤਾਲ 'ਚ ਘਰ ਵਾਪਸ ਪਰਤਣ 'ਤੇ ਮਸ਼ਹੂਰ ਅਦਾਕਾਰਾ ਅਤੇ ਉਨਾਂ ਦੀ ਪਤਨੀ ਸ਼ਾਇਰਾ ਬਾਨੋ ਦਾ ਕਹਿਣਾ ਹੈ ਕਿ ਦਲੀਪ ਕੁਮਾਰ ਦਾ ਠੀਕ ਹੋਣਾ ਚਮਤਕਾਰ ਤੋਂ ਘੱਟ ਨਹੀਂ। ਉਨਾਂ ਕਿਹਾ ਕਿ ਉਨਾਂ ਦਾ ਅਚਾਨਕ ਬਿਮਾਰ ਹੋਣਾ ਕਿਸੇ ਸੁਪਨੇ ਜਿਹਾ ਹੈ। ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਸ਼ਾਇਰਾ ਬਾਨੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਉਹ ਹੁਣ ਠੀਕ ਹਨ, ਉਨਾਂ ਦਾ ਬਿਮਾਰ ਹੋਣਾ ਕਿਸੇ ਬੁਰੇ ਸੁਪਨੇ ਵਾਂਗ ਸੀ, ਮੈਂ ਰੱਬ ਦੀ ਸ਼ੁੱਕਰਗੁਜ਼ਾਰ ਹਾਂ, ਇਹ ਇੱਕ ਚਮਤਕਾਰ ਹੈ।' ਸ਼ਾਇਰਾ ਨੇ ਦਲੀਪ ਕੁਮਾਰ ਦਾ ਇਲਾਜ ਕਰਨ ਲਈ ਡਾਕਟਰਾਂ ਅਤੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਅਭਿਨੇਤਾ ਦੀ ਸਲਾਮਤੀ ਲਈ ਪ੍ਰਾਥਨਾ ਕਰਨ ਵਾਲੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਉਨਾਂ ਕਿਹਾ ਕਿ ਅੱਲਾ ਨੇ ਸਾਡੀ ਪ੍ਰਾਥਨਾ ਸਵੀਕਾਰ ਕਰ ਲਈ ਅਤੇ ਉਹ ਹੁਣ ਠੀਕ ਹਨ, ਮੈਂ ਦੱਸ ਨਹੀਂ ਸਕਦੀ ਕਿ ਮੈਂ ਰੱਬ ਦੀ ਕਿਸ ਤਰਾਂ ਰਿਣੀ ਹਾਂ, ਜਿਨਾਂ ਨੇ ਸਾਨੂੰ ਮੁਸੀਬਤ ਤੋਂ ਬਾਹਰ ਕੱਢਿਆ।

ਹੋਰ ਖਬਰਾਂ »