ਬੀਜਿੰਗ : 10 ਅਗਸਤ : (ਹਮਦਰਦ ਨਿਊਜ਼ ਸਰਵਿਸ) : ਚੀਨ ਮੰਗਲਵਾਰ ਦੀ ਰਾਤ ਆਏ ਭੂਚਾਲ ਦੇ ਝਟਕਿਆਂ ਤੋਂ ਹਾਲੇ ਸੰਭਲਿਆ ਹੀ ਨਹੀਂ ਸੀ ਕਿ ਬੁੱਧਵਾਰ ਨੂੰ ਮੁੜ ਆਏ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 19 ਤੇ 400 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੀਨ ਦੇ ਸਿਚੂਆਨ ਸੂਬੇ 'ਚ ਮੰਗਲਵਾਰ ਰਾਤ ਆਏ ਭੂਚਾਲ 'ਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ। ਇਸ ਦੀ ਰੀਐਕਟਰ ਪੈਮਾਨੇ 'ਤੇ ਤੀਬਰਤਾ 7 ਮਾਪੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ 'ਚ 247 ਲੋਕ ਜ਼ਖ਼ਮੀ ਹੋਏ ਹਨ। ਮੰਗਲਵਾਰ ਰਾਤ ਆਏ ਭੂਚਾਲ ਦਾ ਕੇਂਦਰ 20 ਕਿਲੋਮੀਟਰ ਡੂੰਘਾਈ ਵਿੱਚ ਸੀ। ਦੱਸ ਦੀਏ ਕਿ ਸਿਨਜਿਆਂਗ ਸੂਬੇ 'ਚ ਬੁੱਧਵਾਰ ਨੂੰ 6.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 32 ਲੋਕ ਜ਼ਖ਼ਮੀ  ਹੋਏ। ਪ੍ਰਸ਼ਾਸਨ ਨੇ ਕਿਹਾ ਕਿ ਬਚਾਅਕਰਮੀ ਜਿਯੂਝੈਗੂ 'ਚ ਫਸੇ ਯਾਤਰੀਆਂ ਦੀ ਮੱਦਦ ਕਰ ਰਹੇ ਹਨ ਅਤੇ 45 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੂੰ ਕੱਢ ਲਿਆ ਹੈ। 800 ਤੋਂ ਜ਼ਿਆਦਾ ਬਚਾਅ ਕਰਮੀ ਪਿੰਡਾਂ 'ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਚੀਨੀ ਭੂਚਾਲ, ਪ੍ਰਸ਼ਾਸਨ (ਸੀਈਏ) ਨੇ ਕਿਹਾ ਕਿ 1,000 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ, ਜਿਨਾਂ 'ਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਝਟਕੇ ਦੀ ਤੀਬਰਤਾ ਬੁੱਧਵਾਰ ਨੂੰ 4.8 ਮਾਪੀ ਗਈ। ਚੀਨ ਦੇ ਰਾਸ਼ਟਰੀ ਆਪਦਾ ਨਿਊਨੀਕਰਨ ਕੇਂਦਰ ਨੇ ਕਿਹਾ ਕਿ ਮੰਗਲਵਾਰ ਭੂਚਾਲ 'ਚ ਘੱਟੋ ਘੱਟ 24 ਹਜ਼ਾਰ ਘਰਾਂ ਦੇ ਢਹਿ ਢੇਰੀ ਤੇ ਬਹੁਤ ਜ਼ਿਆਦਾ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਕਾਰਜਾਂ 'ਚ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਜਦਕਿ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੀ ਮੱਦਦ ਦੀ ਅਪੀਲ ਕੀਤੀ।

ਹੋਰ ਖਬਰਾਂ »