ਕਿਸ਼ਾਂਸਾ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਕਾਂਗੋ ਗਣਰਾਜ ਵਿਚ ਇਸ ਹਫ਼ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚ ਟਕਰਾਅ ਵਿਚ ਤਿੰਨ ਪੁਲਿਸ ਅਧਿਕਾਰੀਆਂ ਸਮੇਤ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ ਨੇ ਦਿੱਤੀ ਹੈ।
ਸੰਗਠਨ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਮੌਤਾਂ ਰਾਜਧਾਨੀ ਕਿਸ਼ਾਂਸਾ ਵਿਚ ਹੋਈਆਂ ਹਨ ਜਿੱਥੇ ਵੱਖਵਾਦੀ ਬੀਡੀਕੇ ਦੇ ਮੈਂਬਰਾਂ ਨੇ ਸੋਮਵਾਰ ਨੂੰ ਰਾਸ਼ਟਰਪਤੀ ਜੋਸਫ ਕਬੀਲਾ ਦੇ ਖ਼ਿਲਾਫ਼ ਜਲੂਸ ਕੱਢਿਆ ਸੀ ਅਤੇ ਬਾਅਦ ਵਿਚ ਇਕ ਜੇਲ੍ਹ 'ਤੇ ਹਮਲਾ ਕਰ ਦਿੱਤਾ ਸੀ।
ਕਬੀਲਾ ਦਾ ਕਾਰਜਕਾਲ ਦਸੰਬਰ ਵਿਚ ਪੂਰਾ ਹੋ ਗਿਆ ਸੀ। ਲੇਕਿਨ ਅਸਤੀਫ਼ਾ ਨਹੀਂ ਦੇਣ 'ਤੇ ਬੀਡੀਕੇ ਜਿਹੀ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਖ਼ਿਲਾਫ਼ ਦੇਸ਼ ਪੱਧਰੀ ਪ੍ਰਦਰਸ਼ਨ ਕਾਰਨ ਦੇਸ਼ ਨੂੰ ਸੰਕਟ ਵਿਚ ਪਾ ਦਿੱਤਾ ਹੈ। 
ਅਫ਼ਰੀਕਾ ਵਿਚ ਸੰਗਠਨ ਦੇ ਨਿਦੇਸ਼ਕ ਇਦਾ ਸਾਵਯਰ ਨੇ ਕਿਹਾ ਕਿ ਮੌਤਾਂ ਦੇ ਜ਼ਿੰਮੇਦਾਰ ਲੋਕਾਂ ਦਾ ਪਤਾ ਲਗਾਉਣ ਦੇ ਲਈ ਛੇਤੀ ਅਤੇ ਨਿਰਪੱਖ ਜਾਂਚ ਦੀ ਜ਼ਰੂਰਤ ਹੈ।  ਪ੍ਰਦਰਸ਼ਨਕਾਰੀਆਂ ਦੁਆਰਾ ਹਿੰਸਾ ਜਾਂ ਸੁਰੱਖਿਆ ਬਲਾਂ ਦੁਆਰਾ ਜ਼ਿਆਦਾ ਬਲ ਪ੍ਰਯੋਗ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ। ਸੰਗਠਨ ਨੇ ਕਿਹਾ ਕਿ ਕਾਂਗੋ ਸੁਰੱਖਿਆ ਬਲਾਂ ਨੇ ਕਿਸ਼ਾਂਸਾ ਵਿਚ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਭੀੜ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਬੀਡੀਕੇ ਦੇ 11 ਮੈਂਬਰ ਅਤੇ ਉਥੇ ਖੜ੍ਹੇ ਦਸ ਲੋਕ ਮਾਰੇ ਗਏ। ਕਾਂਗੋ ਪੁਲਿਸ ਬੁਲਾਰੇ ਨੇ ਦੱਸਿਆ ਸੀ ਕਿ ਇਸ ਸੰਘਰਸ਼ ਵਿਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਕੁਲ 19 ਲੋਕ ਮਾਰੇ ਗਏ ਸੀ।

ਹੋਰ ਖਬਰਾਂ »