ਵਾਸ਼ਿੰਗਟਨ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : 28 ਨਵੰਬਰ ਨੂੰ ਹੈਦਰਾਬਾਦ ਵਿਚ ਆਯੋਜਤ ਹੋ ਰਹੇ ਗਲੋਬਲ ਸਮਿਟ ਵਿਚ ਇਵਾਂਕਾ ਟਰੰਪ ਦਾ ਸ਼ਾਮਲ ਹੋਣਾ ਪੱਕਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸ ਸਬੰਧ ਵਿਚ ਕੀਤੇ ਗਏ ਟਵੀਟ ਦੇ ਜਵਾਬ ਵਿਚ ਹੁਣ ਖੁਦ ਅਮਰੀਕਾ ਦੇ ਰਾਸ਼ਟਰਪਤੀ ਅਤੇ ਇਵਾਂਕਾ ਦੇ ਪਿਤਾ ਟਰੰਪ ਨੇ ਇਕ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਟਵੀਟ ਕੀਤਾ, ਦੁਨੀਆ ਭਰ ਦੀ ਮਹਿਲਾ ਕਾਰੋਬਾਰੀਆਂ ਦਾ ਸਮਰਥਨ ਕਰਨ ਦੇ ਲਈ ਇਸ ਵਾਰ ਪਤਝੜ ਵਿਚ ਇਵਾਂਕਾ ਟਰੰਪ ਭਾਰਤ ਜਾ ਰਹੇ ਅਮਰੀਕੀ ਵਫ਼ਦ ਦੀ ਅਗਵਾਈ ਕਰੇਗੀ। ਇਸ ਟਵੀਟ ਵਿਚ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੇ ਟਵਿਟਰ ਹੈਂਡਲ ਨੂੰ ਵੀ ਮਾਰਕ ਕੀਤਾ।
ਟਰੰਪ ਦੇ ਇਸ ਟਵੀਟ ਨਾਲ ਕੁਝ ਦਿਨ ਪਹਿਲਾਂ ਇਵਾਂਕਾ ਨੇ ਇਕ ਟਵੀਟ ਵਿਚ ਲਿਖਿਆ ਭਾਰਤ ਵਿਚ ਤਿੰਨ ਦਿਨਾਂ ਸੰਮੇਲਨ ਵਿਚ ਹਿੱਸਾ ਲੈਣ ਜਾ ਰਹੇ ਅਮਰੀਕੀ ਵਫ਼ਦ ਦੀ ਅਗਵਾਈ ਕਰਨ ਦਾ ਸਨਮਾਨ ਮਿਲਿਆ ਹੈ। ਮੈਂ ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਅਤੇ ਦੁਨੀਆ ਭਰ ਦੇ ਕਾਰੋਬਾਰੀਆਂ ਨੂੰ ਵੀ ਮਿਲਾਂਗੀ। ਸ਼ੁੱਕਰਵਾਰ ਸਵੇਰੇ 7 ਵਜੇ ਮੋਦੀ ਨੇ ਇਵਾਂਕਾ ਅਤੇ ਟਰੰਪ ਦੋਵਾਂ ਦੇ ਟਵੀਟਸ ਨੂੰ ਰੀਟਵੀਟ ਕੀਤਾ। ਹੈਦਰਾਬਾਦ ਵਿਚ ਆਯੋਜਤ ਹੋਣ ਜਾ ਰਹੇ ਇਸ ਤਿੰਨ ਦਿਨਾਂ ਸੰਮੇਲਨ ਵਿਚ ਭਾਰਤ ਅਤੇ ਅਮਰੀਕਾ ਦੋਵਾਂ ਦੇ ਹੀ ਕਾਰੋਬਾਰੀ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਵਫ਼ਦ ਦੀ ਅਗਵਾਈ ਖੁਦ ਇਵਾਂਕਾ ਟਰੰਪ ਕਰੇਗੀ। ਇਵਾਂਕਾ ਨੇ ਵੀ ਮੋਦੀ ਦੇ ਇਕ ਟਵੀਟ ਨੂੰ ਰੀਟਵੀਟ ਕੀਤਾ। ਇਸ ਸਾਲ ਜੁਨ ਵਿਚ ਜਦ ਮੋਦੀ ਅਮਰੀਕਾ ਦੇ ਦੌਰੇ 'ਤੇ ਗਏ ਸੀ ਤਦ ਉਨ੍ਹਾਂ ਨੇ ਵਾਸ਼ਿੰਗਟਨ ਵਿਚ ਇਵਾਂਕਾ ਨੂੰ ਇਸ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਸ ਦੇ ਜਵਾਬ ਵਿਚ ਇਵਾਂਕਾ ਨੇ ਇਕ ਟਵੀਟ ਕਰਕੇ ਲਿਖਿਆ, ਭਾਰਤ 'ਚ ਤਿੰਨ ਦਿਨਾਂ ਸੰਮੇਲਨ ਵਿਚ ਅਮਰੀਕੀ ਵਫ਼ਦ ਦੀ ਅਗਵਾਈ ਕਰਨ ਦਾ ਸੱਦਾ ਦੇਣ ਦੇ ਲਈ ਸ਼ੁਕਰੀਆ ਪ੍ਰਧਾਨ ਮੰਤਰੀ ਮੋਦੀ। ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਨੀਤੀ ਆਯੋਗ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ।

ਹੋਰ ਖਬਰਾਂ »