ਵਾਸ਼ਿੰਗਟਨ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੀ ਰਾਜਧਾਨੀ ਵਿਚ ਘੱਟ ਉਚਾਈ 'ਤੇ ਉਡਣ ਵਾਲੇ ਰੂਸੀ ਜਹਾਜ਼  ਕਾਰਨ ਹਫੜਾ ਦਫੜੀ ਮਚ ਗਈ। ਬਾਅਦ ਵਿਚ ਇਹ ਇਕ ਟੋਹੀ ਜਹਾਜ਼ ਨਿਕਲਿਆ ਜਿਸ ਨੂੰ ਅਮਰੀਕੀ ਸਰਕਾਰ ਨੇ ਓਪਨ ਸਕਾਈਜ਼ ਸੰਧੀ ਤਹਿਤ ਉਡਾਣ ਭਰਨ ਦੀ ਆਗਿਆ ਦੇ ਦਿੱਤੀ। ਰੂਸ ਅਤੇ ਅਮਰੀਕਾ ਦੋਵਾਂ ਨੇ ਇਸ ਸੰਧੀ 'ਤੇ ਦਸਤਖਤ ਕੀਤੇ ਹਨ ਜਿਸ ਦੇ ਤਹਿਤ ਸੰਧੀ ਵਿਚ ਸ਼ਾਮਲ ਸਾਰੇ 34 ਮੈਂਬਰ ਦੇਸ਼ਾਂ ਦੇ ਮੁਕੰਮਲ ਖੇਤਰਾਂ ਵਿਚ ਹਥਿਆਰ ਰਹਿਤ ਨਿਗਰਾਨੀ ਜਹਾਜ਼ਾ ਨੂੰ ਉਡਣ ਦੀ ਇਜਾਜ਼ਤ ਹੈ। ਇਨ੍ਹਾਂ ਉਡਾਣਾਂ ਦਾ ਮਕਸਦ  ਫ਼ੌਜੀ ਸਰਗਰਮੀਆਂ ਵਿਚ ਪਾਰਦਰਸ਼ਿਤਾ ਨੂੰ ਵਧਾਉਣਾ, ਬੇਭਰੋਸਗੀ ਘਟਾਉਣੀ ਜਾਂ ਗਲਤਫਹਿਮੀ ਦੂਰ ਕਰਨੀ ਅਤੇ ਨਿਗਰਾਨੀ ਹਥਿਆਰ ਕੰਟਰੋਲ ਅਤੇ ਹੋਰ ਸਮਝੌਤਿਆਂ ਵਿਚ ਮਦਦ ਕਰਨਾ ਹੈ।

ਹੋਰ ਖਬਰਾਂ »