ਨਵੀਂ ਦਿੱਲੀ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਕਸਟਮਜ਼ ਵਿਭਾਗ ਦੇ ਅਧਿਕਾਰੀਆਂ ਨੇ ਨਿਊ ਕੋਰੀਅਰ ਟਰਮੀਨਲ ਤੋਂ 3.49 ਕਰੋੜ  ਰੁਪਏ ਮੁੱਲ ਦਾ ਸੋਨਾ ਅਤੇ ਮੈਮਰੀ ਕਾਰਡ ਬਰਾਮਦ ਕੀਤੇ ਹਨ। ਵਿਭਾਗ ਮੁਤਾਬਕ ਹਾਂਗਕਾਂਗ ਅਤੇ ਬੈਂਕਾਕ ਤੋਂ ਆਏ ਦੋ ਪੈਕਟਾਂ ਵਿਚ ਕੰਪਿਊਟਰਾਂ ਦੇ ਯੂਪੀਐਸ ਹਨ। ਜਦੋਂ ਪਹਿਲਾ ਪੈਕਟ ਖੋਲ੍ਹਿਆ ਗਿਆ ਤਾਂ ਉਸ ਵਿਚੋਂ 43020 ਮੈਮਰੀ ਕਾਰਡ ਮਿਲੇ ਜਿਨ੍ਹਾਂ ਨੂੰ ਯੂਪੀਐਸ ਦੇ ਬਕਸੇ ਅੰਦਰ ਭੂਰੀ ਟੇਪ ਚਿਪਕਾ ਕੇ ਲੁਕਾਇਆ ਸੀ। ਇਨ੍ਹਾਂ ਦੀ ਬਾਜ਼ਾਰੀ ਕੀਮਤ 1.72 ਕਰੋੜ ਰੁਪਏ ਬਣਦੀ ਹੈ। ਦੂਜੇ ਪੈਕਟ ਵਿਚ ਸੋਨੇ ਦੇ ਛੇ ਬਿਸਕੁਟ ਮਿਲੇ। ਜਿਨ੍ਹਾਂ ਦਾ ਵਜ਼ਨ ਛੇ ਕਿਲੋ ਹੈ। ਇਸ ਸੋਨੇ ਦੀ ਕੀਮਤ 1.77 ਕਰੋੜ ਰੁਪਏ ਬਣਦੀ ਹੈ।

ਹੋਰ ਖਬਰਾਂ »