ਜੇਰੂਸ਼ਲਮ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਇਜ਼ਰਾਇਲੀ ਹੋਲੋਕਸਟ ਤੋਂ ਬਚ ਨਿਕਲੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦੁਨੀਆ ਦੇ ਸਭ ਤੋਂ ਬੁੱਢੇ ਸ਼ਖਸ ਯਿਜਰਾਇਲ ਕ੍ਰਿਸਟਲ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਹ 113 ਸਾਲ ਦੇ ਸਨ। ਇਜ਼ਰਾਇਲੀ ਅਖ਼ਬਾਰ ਹਾਰੇਟਜ ਡੇਲੀ ਨੇ ਅਪਣੇ ਆਨਲਾਈਨ ਐਡੀਸ਼ਨ  ਵਿਚ ਲਿਖਿਆ, ਯਿਜਰਾਇਲ ਕ੍ਰਿਸਟਲ ਅਪਣੇ 114ਵੇਂ ਜਨਮ ਦਿਨ ਤੋਂ ਇਕ ਮਹੀਨਾ ਪਹਿਲਾਂ ਸ਼ੁੱਕਰਵਾਰ ਨੂੰ ਨਹੀਂ ਰਹੇ।
ਉਹ ਅਪਣੇ ਪਿੱਛੇ ਦੋ ਬੱਚੇ, 9 ਪੋਤੇ-ਪੋਤੀਆਂ ਅਤੇ 32 ਪੜਪੋਤੇ-ਪੜਪੋਤੀਆਂ ਛੱਡ ਗਏ ਹਨ। ਕ੍ਰਿਸਟਲ ਦਾ ਜਨਮ 15 ਸਤੰਬਰ, 1903 ਨੂੰ ਹੋਇਆ ਸੀ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੇ ਉਨ੍ਹਾਂ ਵਿਸ਼ਵ ਦੇ ਸਭ ਤੋਂ ਵੱਡੇ ਸ਼ਖਸ ਦਾ ਖਿਤਾਬ ਮਾਰਚ, 2016 ਵਿਚ ਦਿੱਤਾ ਸੀ। ਉਨ੍ਹਾਂ ਨੇ ਸਤੰਬਰ ਵਿਚ 100 ਸਾਲ ਦੀ ਦੇਰੀ ਨਾਲ 'ਬਾਰ ਮਿਜਵਾਹ' ਦੀ ਰਸਮ ਨਿਭਾਈ ਸੀ। ਇਹ ਰਸਮ 12-13 ਸਾਲ ਦੀ ਉਮਰ ਵਿਚ ਨਿਭਾਉਣੀ ਹੁੰਦੀ ਹੈ ਜਦ ਕੋਈ ਅਪਣੇ ਜੀਵਨ ਦੇ ਉਤਰਦਾਈ ਪੜਾਅ ਵਿਚ ਪਹੁੰਚ ਰਿਹਾ ਹੁੰਦਾ ਹੈ। ਉਸ ਉਮਰ ਵਿਚ ਇਸ ਰਸਮ ਨੂੰ 'ਬਾਤ ਮਿਤਜਵਾਹ' ਕਹਿੰਦੇ ਹਨ। ਕ੍ਰਿਸਟਲ ਤਦ ਇਹ ਰਸਮ ਨਹੀਂ ਨਿਭਾਅ ਸਕੇ ਸੀ ਕਿਉਂਕਿ ਉਸ ਤੋਂ 3 ਮਹੀਨੇ ਪਹਿਲਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਿਤਾ ਪਹਿਲੇ ਵਿਸ਼ਵ ਯੁੱਧ ਵਿਚ ਰੂਸੀ ਸੈਨਿਕ ਸੀ। ਵਿਸ਼ਵ ਯੁੱਧ ਤੋਂ ਬਾਅਦ ਉਹ ਲੋਡਜ ਚਲੇ ਗਏ ਸੀ। ਉਥੇ ਉਨ੍ਹਾਂ ਨੇ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹੋਏ। ਲੇਕਿਨ ਦੂਜੇ ਵਿਸ਼ਵ ਯੁੱਧ ਦੌਰਾਨ ਨਾਜੀਆਂ ਨੇ ਸ਼ਹਿਰ ਦੇ ਉਸ ਹਿੱਸੇ ਨੂੰ ਯਹੂਦੀ ਬਸਤੀ ਬਣਾ ਦਿੱਤਾ। ਕ੍ਰਿਸਟਲ ਨੂੰ ਵੀ ਨਾਜੀ ਡੈਥ ਕੈਂਪ ਭੇਜ ਦਿੱਤਾ ਗਿਆ। ਉਥੇ ਉਨ੍ਹਾਂ ਦੀ ਪਤਨੀ ਅਤੇ ਦੋਵੇਂ ਬੱਚੇ ਤਾਂ ਮਾਰੇ ਗਏ ਲੇਕਿਨ ਕ੍ਰਿਸਟਲ ਬਚ ਗਏ। ਬਾਅਦ ਵਿਚ ਉਹ ਇਜ਼ਰਾਈਲ ਆ ਕੇ ਵਸ ਗਏ।

ਹੋਰ ਖਬਰਾਂ »