ਕਾਹਿਰਾ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਮਿਸਰ ਵਿਚ ਸ਼ੁੱਕਰਵਾਰ ਨੂੰ ਅਲਿਗਜੈਂਡਰੀਆ ਸ਼ਹਿਰ ਵਿਚ ਦੋ ਟਰੇਨਾਂ ਦੀ ਟੱਕਰ ਤੋਂ ਬਾਅਦ ਘੱਟ ਤੋਂ ਘੱਟ 36 ਲੋਕ ਮਾਰੇ ਗਏ। ਇਹ ਗਿਣਤੀ ਅਜੇ ਹੋਰ ਵਧਣ ਦੀ ਸੰਭਾਵਨਾ ਹੈ। ਇਕ ਟਰੇਨ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਆ ਰਹੀ ਸੀ ਅਤੇ ਦੂਜੀ ਟਰੇਨ ਪੋਰਟ ਸੈਦ ਤੋਂ ਆ ਰਹੀ ਸੀ। ਖੁਰਸ਼ੀਦ ਇਲਾਕੇ ਵਿਚ ਦੋਵੇਂ ਟਰੇਨਾਂ ਦੀ ਟੱਕਰ ਹੋ ਗਈ। ਸਿਹਤ ਮੰਤਰੀ ਦੇ ਸਲਾਹਕਾਰ ਸ਼ਰੀਫ ਵਾਦੀ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।  ਉਨ੍ਹਾਂ ਕਿਹਾ ਕਿ ਫਿਲਹਾਲ 109 ਲੋਕ ਜ਼ਖਮੀ ਹਨ। ਇਸ ਵਿਚ ਕੁਝ ਗੰਭੀਰ ਤੌਰ 'ਤੇ ਵੀ ਜ਼ਖ਼ਮੀ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਸਿਹਤ ਮੰਤਰਾਲੇ ਵਿਚ  ਸਕੱਤਰ ਹੇਗਾਜੀ ਨੇ ਦੱਸਿਆ ਕਿ ਬਚਾਅ ਦਲ ਜਿਉਂਦੇ ਬਚੇ ਲੋਕਾਂ ਦੀ ਭਾਲ ਕਰ ਰਿਹਾ ਹੈ। ਜ਼ਖ਼ਮੀਆਂ ਨੂੰ ਐਂਬੂਲੈਂਸ ਦੇ ਜ਼ਰੀਏ ਸਰਹੱਦੀ ਹਸਪਤਾਲਾਂ ਵਿਚ ਲਿਜਾਇਆ ਜਾ ਰਿਹਾ ਹੈ।
ਮਿਸਰ ਵਿਚ ਅਕਸਰ ਟਰੇਨ ਹਾਦਸੇ ਹੁੰਦੇ ਹਨ। ਸਾਲ 2016 ਵਿਚ ਕਾਹਿਰਾ ਦੇ ਦੱਖਣ ਵਿਚ ਅਲ ਅਯਾਤ ਵਿਚ ਇਕ ਟਰੇਨ ਦੇ ਪਟੜੀ ਤੋਂ ਉਤਰ ਜਾਣ 'ਤੇ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਹੋ ਗਏ ਸੀ। ਇਸ ਤੋਂ ਪਹਿਲਾਂ ਸਾਲ 2013 ਵਿਚ ਗੀਜਾ ਦੇ ਬਦਰ ਰਾਸ਼ਿਨ ਵਿਚ ਇਕ ਹੋਰ ਟਰੇਨ ਦੇ ਪਟੜੀ ਤੋਂ ਉਤਰਨ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਜਾਨ ਚਲੀ ਗਈ ਸੀ। ਸਾਲ 2012 ਵਿਚ ਮਾਨਫਲਤ ਸ਼ਹਿਰ ਵਿਚ ਰੇਲਵੇ ਕਰਾਸਿੰਗ 'ਤੇ ਇਕ ਟਰੇਨ ਅਤੇ ਸਕੂਲ ਦੀ ਬੱਸ ਵਿਚ ਟੱਕਰ ਹੋਣ ਕਾਰਨ 51 ਲੋਕ ਮਾਰੇ ਗਏ ਸੀ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਸੀ।

ਹੋਰ ਖਬਰਾਂ »