ਲਾਹੌਰ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦੇ ਕਾਰਨ ਪ੍ਰਧਾਨ ਮੰਤਰੀ ਦੀ ਕੁਰਸੀ ਗੁਆਉਣ ਵਾਲੇ ਨਵਾਜ਼ ਸ਼ਰੀਫ ਨੇ ਪਿਛਲੇ ਦਰਵਾਜ਼ੇ ਤੋਂ ਪ੍ਰਧਾਨ ਮੰਤਰੀ ਦਫ਼ਤਰ ਪੁੱਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਨੈਸ਼ਨਲ ਅਸੈਂਬਲੀ ਦੀ ਲਾਹੌਰ ਸੀਟ ਤੋਂ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਨੂੰ ਉਮੀਦਵਾਰ ਬਣਾਇਆ ਹੈ।
ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੀ ਯਾਸਮੀਨ ਰਾਸ਼ਿਦ ਉਨ੍ਹਾਂ ਚੁਣੌਤੀ ਦੇਵੇਗੀ। ਪੀਐਮਐਲ-ਐਨ ਨੇਤਾ ਆਸਿਫ ਕਿਰਮਾਨੀ ਅਤੇ ਕੈਪਟਨ ਸਫਦਰ ਨੇ ਕੁਲਸੁਮ ਵਲੋਂ ਲਾਹੌਰ ਸਥਿਤ ਚੋਣ ਕਮਿਸ਼ਨ ਦੇ ਦਫ਼ਰ ਵਿਚ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਸੁਪਰੀਮ  ਕੋਰਟ ਨੇ 28 ਜੁਲਾਈ ਨੂੰ ਸ਼ਰੀਫ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣਾ ਪਿਆ ਸੀ। ਇਸ ਕਾਰਨ ਉਪ ਚੋਣ ਵੀ ਜ਼ਰੂਰੀ ਹੋ ਗਿਆ।
ਪੀਐਮਐਲ-ਐਨ ਦੇ ਇਕ ਸੀਨੀਅਰ ਨੇਤਾ ਅਤੇ ਸ਼ਰੀਫ ਪਰਿਵਾਰ ਦੇ ਕਰੀਬੀ ਨੇ ਕਿਹਾ ਕਿ ਨਵਾਜ਼ ਸ਼ਰੀਫ ਨੇ ਸਿਆਣਪ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਅਪਣੀ ਸੀਟ ਤੋਂ ਪਤਨੀ ਕੁਲਸੁਮ ਨੂੰ ਉਪ ਚੋਣ ਵਿਚ ਉਤਾਰ ਕੇ ਪ੍ਰਧਾਨ ਮੰਤਰੀ ਦਫ਼ਤਰ ਪੁੱਜਣ ਦੀ ਯੋਜਨਾ ਬਣਾ ਲਈ ਹੈ।  ਇਸ ਨੇਤਾ ਦੇ ਮੁਤਾਬਕ 17 ਸਤੰਬਰ ਨੂੰ ਚੋਣ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਕੁਲਸੁਮ ਦੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਦੇਣਗੇ। ਦੱਸ ਦੇਈਏ ਕਿ ਸਾਲ 1999 ਵਿਚ ਸੈਨਿਕ ਤਖਤਾ ਪਲਟ ਤੋਂ ਬਾਅਦ ਜੇਲ੍ਹ ਵਿਚ ਬੰਦ ਸ਼ਰੀਫ ਨੂੰ ਰਿਹਾਅ ਕਰਾਉਣ ਦੇ ਲਈ ਕੁਲਸੁਮ ਨੇ ਸਫਲ ਮੁਹਿੰਮ ਚਲਾਈ ਸੀ।  ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ ਸ਼ਰੀਫ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ।

ਹੋਰ ਖਬਰਾਂ »