ਆਕਸੀਜਨ ਸਪਲਾਈ ਠੱਪ ਹੋਣ ਕਾਰਨ ਹੋਈਆਂ ਮੌਤਾਂ
ਗੋਰਖਪੁਰ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਮੁੱਖ ਮੰਤਰੀ ਯੋਗੀ ਆਦਿਤਿਆਨਾਥ  ਦੀ ਸਮੀਖਿਆ ਬੈਠਕ ਦੇ ਇਕ ਦਿਨ ਬਾਅਦ ਗੋਰਖਪੁਰ ਮੈਡੀਕਲ ਕਾਲਜ ਵਿਚ ਸਾਹਮਣੇ ਆਈ ਲਾਪਰਵਾਹੀ ਕਾਰਨ 48 ਘੰਟੇ ਵਿਚ 54 ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 36 ਬੱਚੇ ਵੀ ਸ਼ਾਮਲ ਹਨ।  ਕਿਹਾ ਜਾ ਰਿਹਾ ਹੈ ਕਿ ਆਕਸੀਜਨ ਦੀ ਸਪਲਾਈ ਠੱਪ ਹੋਣ ਕਾਰਨ ਐਨੀ ਮੌਤਾਂ ਹੋਈਆਂ। ਹਾਲਾਂਕਿ ਸਰਕਾਰ ਨੇ ਆਕਸੀਜਨ ਦੀ ਕਮੀ ਕਾਰਨ ਕਿਸੇ ਦੀ ਮੌਤ ਹੋਣ ਤੋਂ ਇਨਕਾਰ ਕੀਤਾ ਹੈ।  ਡੀਐਮ ਰਾਜੀਵ ਰੌਤੇਲਾ ਨੇ ਮਾਮਲੇ ਦੀ ਜਾਂਚ ਦੇ ਲਈ 4 ਮੈਂਬਰੀ ਕਮੇਟੀ ਬਣਾਈ ਹੈ ਜੋ ਸ਼Îਨਿੱਚਰਵਾਰ ਦੁਪਹਿਰ 12 ਵਜੇ ਤੱਕ ਰਿਪੋਰਟ ਦੇਵੇਗੀ। ਸ਼ੁੱਕਰਵਾਰ ਨੂੰ ਹਸਪਤਾਲ ਵਿਚ ਲੋਕ ਬੱਚਿਆਂ ਦੀ ਲਾਸ਼ਾਂ ਹੱਥਾਂ ਲਏ ਨਜ਼ਰ ਆਏ।
69 ਲੱਖ ਰੁਪਏ ਦੇ ਬਕਾਏ ਨੂੰ ਲੈ ਕੇ ਆਕਸੀਜਨ ਦੀ ਸਪਲਾਈ ਦੇਣ ਵਾਲੀ ਫਰਮ ਨੇ ਹੱਥ ਖੜ੍ਹੇ ਕਰ ਦਿੱਤੇ ਸੀ। ਇਸ ਦੇ ਚਲਦਿਆਂ ਤਰਲ ਆਕਸੀਜਨ ਪਲਾਂਟ ਵਿਚ ਗੈਸ ਖਤਮ ਹੋ ਗਈ ਤਾਂ ਜੰਬੋ ਸਿਲੰਡਰਾਂ ਅਤੇ ਐਂਬੂ ਬੈਗ ਤੋਂ ਆਕਸੀਜਨ ਦਿੱਤੀ ਗਈ, ਲੇਕਿਨ ਸ਼ੁੱਕਰਵਾਰ ਸ਼ਾਮ ਤੱਕ 36 ਮਾਸੂਮਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 20 ਇੰਸੇਫੇਲਾਈਟਸ ਵਾਰਡ ਅਤੇ ਦਸ ਐਨਆਈਸੀਯੂ ਵਿਚ ਭਰਤੀ ਸੀ। ਸਵਾਈਨ ਫਲੂ ਤੇ ਡੇਂਗੂ ਸਮੇਤ ਹੋਰ ਗੰਭੀਰ ਰੋਗਾਂ ਨਾਲ 18 ਮੌਤਾਂ ਹੋਈਆਂ। ਜ਼ਿਆਦਾਤਰ ਮੌਤਾਂ ਮੈਡੀਸਨ ਵਾਰਡ ਵਿਚ ਹੋਈਆਂ। ਵੀਰਵਾਰ ਨੂੰ ਖਤਮ ਹੋ ਗਈ ਸੀ ਆਕਸੀਜਨ ਫੇਰ ਉਸ ਤੋਂ ਬਾਅਦ ਸਿਲੰਡਰਾਂ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਗਈ। ਜ਼ਿਆਦਾਤਰ ਮਰੀਜ਼ ਵੈਂਟੀਲੇਟਰ ਸੀ।

ਹੋਰ ਖਬਰਾਂ »