ਚੰਡੀਗੜ੍ਹ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਫ਼ਿਲਮੀ ਸਿਤਾਰਿਆਂ ਦੇ ਨਾਲ ਸੈਲਫ਼ੀ ਖਿੱਚਣ ਦਾ ਕਰੇਜ਼ ਤਾਂ ਹਰ ਕਿਸੇ ਦਾ ਹੁੰਦਾ ਹੈ ਲੇਕਿਨ ਲੋਕਾਂ ਦਾ ਇਹ ਕਰੇਜ਼ ਫ਼ਿਲਮੀ ਅਦਾਕਾਰਾ ਨੇਹਾ ਧੂਪੀਆ ਦੇ ਲਈ ਮੁਸੀਬਤ ਬਣ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਨੇਹਾ ਧੂਪੀਆ ਦੀ ਕਾਰ ਦਾ ਚੰਡੀਗੜ੍ਹ ਵਿਚ ਐਕਸੀਡੈਂਟ ਹੋ ਗਿਆ ਲੇਕਿਨ ਇਸ ਐਕਸੀਡੈਂਟ ਨੂੰ ਦੇਖਣ ਵਾਲੇ ਲੋਕਾਂ ਨੇ ਨੇਹਾ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨਾਲ ਸੈਲਫ਼ੀ ਲੈਣੀ ਸ਼ੁਰੂ ਕਰ ਦਿੱਤੀ। ਨੇਹਾ ਅਪਣੇ ਸ਼ੋਅ 'ਨੋ ਫਿਲਟਰ ਨੇਹਾ' ਦੀ ਪਰਮੋਸ਼ਨ ਲਈ ਚੰਡੀਗੜ੍ਹ ਆਈ ਸੀ। ਏਅਰਪੋਰਟ ਮੁੜਦੇ ਹੋਏ ਉਸ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਸੜਕ ਦੇ ਵਿਚ ਹੋਏ ਇਸ ਹਾਦਸੇ ਦੇ ਚਲਦਿਆਂ ਗੱਡੀਆਂ ਰੁਕਣ ਲੱਗੀਆਂ ਅਤੇ ਲੋਕਾਂ ਨੇ ਨੇਹਾ ਨੂੰ ਪਛਾਣ ਲਿਆ। ਅਜਿਹੇ ਵਿਚ ਲੋਕਾਂ ਨੇ ਨੇਹਾ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਆਟੋਗਰਾਫ ਦੇਣ ਅਤੇ ਸੈਲਫ਼ੀ ਲੈਣ ਦੀ ਮੰਗ ਕਰ ਲੱਗੇ। ਹਾਲਾਂਕਿ ਨੇਹਾ ਨੂੰ ਇਸ ਹਾਦਸੇ ਵਿਚ ਜ਼ਿਆਦਾ ਸੱਟ ਨਹੀਂ ਲੱਗੀ। ਭੀੜ ਤੋਂ ਨਿਕਲ ਕੇ ਉਹ ਏਅਰਪੋਰਟ ਨਿਕਲ ਗਈ। ਬਰੇਕ ਨਾ ਲੱਗਣ ਕਾਰਨ ਕਾਰ, ਦੂਜੀ ਕਾਰ ਨਾਲ ਟਕਰਾ ਗਈ।

ਹੋਰ ਖਬਰਾਂ »