ਨੈਰੌਬੀ : 12 ਅਗਸਤ (ਹਮਦਰਦ ਨਿਊਜ਼ ਸਰਵਿਸ)  : ਕੀਨੀਆ 'ਚ ਰਾਸ਼ਟਰਪਤੀ ਚੋਣ ਤੋਂ ਬਾਅਦ ਵੀ ਹਿੰਸਾ ਦਾ ਦੌਰ ਜਾਰੀ ਹੈ। ਰਾਸ਼ਟਰਪਤੀ ਅਹੁਦੇ ਲਈ ਓਹੁਰ ਕੇਨਯਾਤਾ ਦੀ ਵਿਵਾਦਤ ਜਿੱਤ ਦੇ ਵਿਰੋਧ 'ਚ ਵਿਰੋਧੀ ਪਾਰਟੀਆਂ ਇੱਕਜੁਟ ਹੋ ਗਈਆਂ। ਵਿਰੋਧ ਪ੍ਰਦਰਸ਼ਨਾਂ 'ਚ ਪੁਲਿਸ ਫਾਇਰਿੰਗ 'ਚ 9 ਸਲਾ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਓਡਿੰਗ ਨੇ ਆਪਣੀ ਹਾਰ ਤੋਂ ਬਾਅਦ ਚੋਣਾਂ 'ਚ ਵੱਡੇ ਪੱਧਰ 'ਤੇ ਧਾਂਦਲੀਆਂ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਨੈਰੌਬੀ ਦੀਆਂ ਝੁੱਗੀਆਂ 'ਚ ਵਿਰੋਧੀਆਂ ਦਾ ਗੁੱਸਾ ਭੜਕ ਗਿਆ ਅਤੇ  ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਚੋਣ ਕਮਿਸ਼ਨ ਨੇ ਕੇਨਯਾਤਾ ਨੂੰ 54.27, ਜਦਕਿ ਓਡਿੰਗ ਨੂੰ 44.17 ਫੀਸਦੀ ਵੋਟਾਂ ਮਿਲਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ 2007 'ਚ ਵੀ ਮਤਦਾਨ ਦੇ ਵਿਰੋਧ 'ਚ ਕੀਨੀਆ 'ਚ ਵੱਡੇ ਪੈਮਾਨੇ 'ਤੇ ਹਿੰਸਕ ਪ੍ਰਦਰਸ਼ਨ ਹੋਏ ਸਨ, ਜਿਨਾਂ ਵਿੱਚ 1,100 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 6 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਸਭ ਤੋਂ ਜ਼ਿਆਦਾ ਹਿੰਸਾਕ ਘਟਨਾਵਾਂ ਓਡਿੰਗਾ ਦੇ ਗੜ ਮੰਨੇ ਜਾਣ ਵਾਲੇ ਕਿਸੁਮੁ ਅਤੇ ਨੈਰੌਬੀ ਦੇ ਇਲਾਕਿਆਂ ਵਿੱਚ ਹੋਈਆਂ। ਇੱਥੇ ਗੋਲੀਬਾਰੀ ਦੇ ਨਾਲ ਨਾਲ ਕਈ ਥਾਵਾਂ 'ਤੇ ਅੱਗ ਲਗਾਉਣ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ। 
ਦੱਸ ਦੀਏ ਕਿ 72 ਸਾਲਾ ਓਡਿੰਗਾ ਇੱਕ ਦਿੱਗਜ਼ ਸਿਆਸਤਦਾਨ ਹਨ ਅਤੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਆਖ਼ਰੀ ਚੋਣ ਲੜ ਰਹੇ ਸਨ। ਨੈਸ਼ਨਲ ਡੇਲੀ ਨੇ ਆਪਣੀ ਸੰਪਾਦਕੀ 'ਚ ਲਿਖਿਆ ਹੈ ਕਿ ਕੇਨਯਾਟਾ ਨੂੰ ਇਸ ਵਾਰ ਸਾਰੇ ਵਰਗਾਂ ਨੂੰ ਆਪਣੀ ਸਰਕਾਰ 'ਚ ਸ਼ਾਮਲਾ ਕਰਨਾ ਚਾਹੀਦਾ।

ਹੋਰ ਖਬਰਾਂ »