ਬਰਲਿਨ : 12 ਅਗਸਤ : (ਹਮਦਰਦ ਨਿਊਜ਼ ਸਰਵਿਸ) : ਭਾਰਤੀ ਟੀਮ ਵੱਲੋਂ ਵਿਸ਼ਵਕੱਪ ਤੀਰਅੰਦਾਜ਼ੀ ਪ੍ਰਤੀਯੋਗਤਾ ਲਈ ਲੜਾਈ ਬਿਨਾਂ ਤਮਗੇ ਤੋਂ ਖ਼ਤਮ ਹੋ ਗਈ, ਕਿਉਂਕਿ ਪੁਰਸ਼ ਕੰਪਾਊਂਡ ਵਰਗ 'ਚ ਤੀਜੇ ਸਥਾਨ ਲਈ ਖੇਡੇ ਮੈਚ 'ਚ ਅੱਜ ਜਰਮਨੀ ਤੋਂ 225 227 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਰਾਊਂਡ 'ਚ ਭਾਰਤੀ ਟੀਮ ਦੇ ਅਭਿਸ਼ੇਕ ਵਰਮਾ, ਅਮਨ ਸੈਣੀ ਅਤੇ ਅਮਨਜੀਤ ਸਿੰਘ ਨੇ ਪਹਿਲੇ ਦੌਰ 'ਚ 47 ਅੰਕ ਲਏ। ਉਧਰ ਇਸ ਰਾਊਂਡ 'ਚ ਜਰਮਨੀ ਦਾ ਵੀ ਸਕੋਰ ਬਰਾਬਰ ਰਿਹਾ।
ਦੂਜੇ ਰਾਊਂਡ ਤੋਂ ਬਾਅਦ ਹੇਨਰਿਕ, ਮਾਰਸ਼ਲ ਟ੍ਰਾਸ਼ੋਲ ਅਤੇ ਮਾਰਕਸ ਦੀ ਜਰਮਨੀ ਟੀਮ ਨੇ 115 111 ਨਾਲ ਵਾਧਾ ਦਰਜ ਕਰ ਲਿਆ ਅਤੇ ਤੀਜੇ ਤੇ ਆਖ਼ਰੀ ਰਾਊਂਡ 'ਚ ਜਰਮਨੀ ਦੇ ਤੀਰਅੰਦਾਜ਼ਾਂ ਨੇ 6 'ਚੋਂ 4 'ਤੇ 10 ਅੰਕਾਂ ਦਾ ਨਿਸ਼ਾਨਾ ਲਗਾਇਆ। ਇਸ ਰਾਊਂਡ 'ਚ ਭਾਰਤੀ ਟੀਮ ਨੇ 58 ਅੰਕ ਲਏ ਜੋ ਜਿੱਤਣ ਲਈ ਕਾਫ਼ੀ ਨਹੀਂ ਸਨ। ਇਸ ਹਾਰ ਦੇ ਨਾਲ ਭਾਰਤੀ ਟੀਮ ਟੂਰਨਾਮੈਂਟ 'ਚ ਚੌਥੇ ਸਥਾਨ 'ਤੇ ਰਹੀ ਅਤੇ ਜਰਮਨੀ ਨੂੰ ਬਰਾਊਨ ਤਮਗਾ ਮਿਲਿਆ। ਇਸ ਹਾਰ ਤੋਂ ਬਾਅਦ ਵਿਸ਼ਵ ਕੱਪ ਦੇ ਚੌਥੇ ਗੇੜ 'ਚ ਭਾਰਤੀ ਤੀਰਅੰਦਾਜ਼ੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਦੱਸ ਦੀਏ ਕਿ ਸ਼ੰਘਾਈ 'ਚ ਵਿਸ਼ਵ ਦੇ ਪਹਿਲੇ ਗੇੜ 'ਚ ਭਾਰਤੀ ਕੰਪਾਊਂਡ ਟੀਮ ਨੂੰ ਇੱਕ ਸੋਨ ਤਮਗਾ ਮਿਲਿਆ ਸੀ। ਇਸ ਤੋਂ ਪਹਿਲਾਂ ਅਭਿਸ਼ੇਕ ਵਰਮਾ, ਅਮਨ ਸੈਣੀ ਤੇ ਅਮਨਜੀਤ ਸਿੰਘ ਦੀ ਪੰਜਵੀਂ ਭਾਰਤੀ ਤਿਕੜੀ ਨੇ ਸਪੇਨ ਨੂੰ 228 222 ਤੋਂ ਹਰਾ ਕੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਕੁਆਰਟਰ ਫਾਇਨਲ 'ਚ ਭਾਰਤੀ ਟੀਮ ਨੇ 13ਵੀਂ ਸਵੀਡਨ ਨੂੰ 231 229 ਨਾਲ ਹਰਾਇਆ ਸੀ। ਭਾਰਤੀ ਟੀਮ ਹਾਲਾਂਕਿ ਸੈਮੀਫਾਇਨਲ 'ਚ ਸਿਖਰ 'ਤੇ ਅਮਰੀਕਾ ਤੋਂ ਹਾਰਨ 'ਚ ਨਾਕਾਮ ਰਹੀ ਸੀ।

ਹੋਰ ਖਬਰਾਂ »