ਨਵੀਂ ਦਿੱਲੀ : 12 ਅਗਸਤ : (ਹਮਦਰਦ ਨਿਊਜ਼ ਸਰਵਿਸ) : ਕਿਊਬਾ 'ਚ ਸਫ਼ਾਰਤਖ਼ਾਨਿਆਂ ਦੇ ਅਧਿਕਾਰੀਆਂ 'ਤੇ ਇੱਕ ਵਿਸ਼ੇਸ਼ ਤਰਾਂ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਜਿਸ ਵਿੱਚ ਉਨਾਂ ਦੇ ਬੋਲੇਪਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕਿਊਬਾ 'ਚ ਅਮਰੀਕੀ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਦੇ ਬੋਲੇਪਣ ਦੀ ਸਮੱਸਿਆ ਨਾਲ ਪੀੜਤ ਹੋਣ ਦਾ ਕਾਰਨ ਹਵਾਨਾ ਛੱਡਣਾ ਹੈ, ਇੱਥੇ ਇੱਕ ਕੈਨੇਡੀਆਈ ਸਫ਼ੀਰ ਨੂੰ ਵੀ ਇਸ ਪ੍ਰਕਾਰ ਦੀ ਸਮੱਸਿਆ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੈਨੇਡੀਆਈ ਸਫ਼ੀਰ ਦਾ ਇਲਾਜ ਚੱਲ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਦੇ ਕਰਮਚਾਰੀਆਂ 'ਤੇ ਜ਼ੋਰਦਾਰ ਅਵਾਜ਼ ਦੇ ਯੰਤਰ ਨਾਲ ਹਮਲਾ ਕੀਤਾ, ਜਿਸ ਦੀ ਸਮਰੱਥਾ ਬਹੁਤ ਜ਼ਿਆਦਾ ਸੀ। ਇਹ ਹਮਲੇ ਹਵਾਨਾ 'ਚ ਅਮਰੀਕੀ ਅਧਿਕਾਰੀਆਂ ਦੇ ਘਰਾਂ 'ਤੇ ਜਾਂ ਬਾਹਰ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਸ ਦੇ ਲਈ ਕਿਊਬਾ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਦੇਸ਼। ਕੈਨੇਡੀਆਈ ਵਿਦੇਸ਼ ਮੰਤਰਾਲੇ ਦੀ ਬੁਲਾਰੀ ਬ੍ਰਿਯਾਨੋ ਮੈਕਸਵੇਲ ਨੇ ਕੱਲ ਕਿਹਾ, ਅਸੀਂ ਹਵਾਨਾ 'ਚ ਕੈਨੇਡੀਆਈ ਅਤੇ ਅਮਰੀਕੀ ਸਫ਼ੀਰਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਨਾਂ ਸਬੰਧੀ ਜਾਣਦੇ ਹਾਂ। ਉਨਾਂ ਕਿਹਾ ਕਿ ਇਸ ਦਾ ਕਾਰਨ ਪਤਾ ਲਗਾਉਣ ਲਈ ਅਮਰੀਕੀ ਅਤੇ ਕਿਊਬਾ ਅਧਿਕਾਰੀਆਂ ਸਮੇਤ ਸਰਕਾਰ ਸਰਗਰਮ ਰੂਪ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪਹਿਲੀ ਵਾਰ ਇਸ ਪ੍ਰਕਾਰ ਦੇ ਲੱਛਣ ਪਿਛਲੇ ਸਾਲ ਅੰਤ 'ਚ ਦੇਖੇ ਗਏ ਸਨ। ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੀਥਰ ਨੋਟਰ ਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀ ਕਿਊਬਾ ਦੇ ਹਵਾਨਾ 'ਚ ਸਾਡੇ ਸਫ਼ਾਰਤਖ਼ਾਨੇ 'ਚ ਕੰਮ ਕਰ ਰਹੇ ਸਨ, ਕੁਝ ਅਜਿਹੀਆਂ ਘਟਨਾਵਾਂ ਦੀ ਸੂਚਨਾ ਮਿਲੀ, ਜਿਨਾਂ ਕਾਰਨ ਉਨਾਂ ਨੂੰ ਕਈ ਤਰਾਂ ਦੀਆਂ ਸਰੀਰਕ ਪ੍ਰੇਸ਼ਾਨੀਆਂ ਹੋਈਆਂ। ਸਾਡੇ ਕੋਲ ਇਸ ਸਬੰਧੀ ਕੋਈ ਠੋਸ ਜਵਾਬ ਨਹੀਂ ਹੈ। ਹੀਥਰ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਮਈ 'ਚ ਵਾਸ਼ਿੰਗਟਨ 'ਚ ਦੋ ਕਿਊਬਾ ਸਫ਼ੀਰਾਂ ਨੂੰ ਮੁਅੱਤਲ ਕੀਤਾ ਗਿਆ ਸੀ। ਉਨਾਂ ਕਿਹਾ ਕਿ ਸਾਨੂੰ ਕੁਝ ਅਮਰੀਕੀਆਂ ਨੂੰ ਦੇਸ਼ ਵਾਪਸ ਬੁਲਾਉਣਾ ਪਿਆ ਅਤੇ ਕੁਝ ਅਮਰੀਕੀ ਇਸਦੇ ਕਾਰਨ ਖ਼ੁਦ ਹੀ ਵਾਪਸ ਪਰਤ ਆਏ। 

ਹੋਰ ਖਬਰਾਂ »