ਸਰੀ, 17 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਰੀ 'ਚ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਅਪਰਾਧਾਂ ਅਤੇ ਨਸ਼ਿਆਂ ਵਿਰੁੱਧ 'ਸੇਵ ਅਵਰ ਕਿਡਸ' ਸਰਲੇਖ ਹੇਠ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ 'ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਰੈਲੀ ਦੌਰਾਨ ਲੋਕਾਂ ਨੂੰ ਗੋਲੀਬਾਰੀ ਅਤੇ ਨਸ਼ਿਆਂ ਦੇ ਮੁੱਦੇ ਬਾਰੇ ਜਾਗਰੂਕ ਕੀਤਾ ਗਿਆ, ਜਿਸ ਕਾਰਨ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਸਿੱਖ ਮੋਟਰਸਾਈਕਲ ਕਲੱਬ ਦੇ ਪ੍ਰਬੰਧਕ ਅਜ਼ਾਦ ਸਿੱਧੂ ਨੇ ਦੱਸਿਆ ਕਿ ਰੈਲੀ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਦੇ ਸੈਂਕੜੇ ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ ਤੇ ਇਹ ਰੈਲੀ 120ਵੀਂ ਸਟ੍ਰੀਟ ਵਿਖੇ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਰੀ ਦੇ ਆਰ. ਸੀ. ਐੱਮ. ਪੀ. ਹੈਡਕੁਆਰਟਰ 'ਤੇ ਜਾ ਕੇ ਸਮਾਪਤ ਹੋਈ। ਸਿੱਧੂ ਨੇ ਦੱਸਿਆ ਕਿ ਸਮੂਹਕ ਹਿੰਸਾ ਅਤੇ ਨਸ਼ਿਆਂ ਕਾਰਨ ਸਿੱਖਿਆ ਸੰਸਥਾਵਾਂ 'ਚ ਪੜ•ਦੇ ਨੌਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਭਾਈਚਾਰੇ 'ਚ ਚਿੰਤਾ ਬਰਕਰਾਰ ਹੈ। ਬੱਚਿਆਂ ਦੀ ਸੁਰੱਖਿਆ ਲਈ ਕਈ ਕਦਮ ਚੁੱਕਣ ਦੀ ਲੋੜ ਹੈ। ਬਾਹਰੋਂ ਆਉਂਦੇ ਨਸ਼ੇ ਤੇ ਬੰਦੂਕਾਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਸਰੀ 'ਚ 2017 'ਚ 30 ਤੋਂ ਵੱਧ ਗੋਲੀਬਾਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ ਤੇ ਕੈਨੇਡਾ 'ਚ ਨਸ਼ੇ ਦੀਆਂ ਦਵਾਈਆਂ ਕਾਰਨ ਵੀ ਹੁਣ ਤੱਕ ਹਜ਼ਾਰਾਂ ਮੌਤਾਂ ਹੋ ਚੁਕੀਆਂ ਹਨ ਓਪੀਔਡ ਸੰਕਟ ਕੈਨੇਡਾ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਸਿੱਖ ਮੋਟਰਸਾਈਕਲ ਕਲੱਬ ਨੇ ਕਿਹਾ ਕਿ ਅੱਜ ਸਾਡੇ ਬੱਚਿਆਂ ਲਈ ਗੋਲੀਬਾਰੀ ਦੀਆਂ ਘਟਨਾਵਾਂ ਤੇ ਨਸ਼ਾ ਵੱਡੀ ਚਿੰਤਾ ਬਣਿਆ ਹੋਇਆ ਹੈ ਇਨ•ਾਂ ਕਰ ਕ ਸਾਡੇ ਬੱਚੇ ਮਾਰੇ ਜਾ ਰਹੇ ਹਨ ਅੱਜ ਸਾਨੂੰ ਆਪਣੇ ਬੱਚਿਆਂ ਦੀਆਂ ਕੀਮਤਾ ਜਾਨਾਂ ਬਚਾਉਣ ਖ਼ਾਤਰ ਅਜਿਹੀਆਂ ਅਲਾਮਤਾਂ ਵਿਰੁੱਧ ਝੰਡਾ ਚੁੱਕਣ ਦੀ ਲੋੜ ਹੈ  

ਹੋਰ ਖਬਰਾਂ »