ਚੰਡੀਗੜ੍ਹ, 18 ਅਗਸਤ (ਹਮਦਰਦ ਨਿਊਜ਼ ਸਰਵਿਸ) : ਫ਼ਿਲਮੀ ਅਦਾਕਾਰਾ ਜੈਕਲਿਨ ਫਰਾਂਡਿਜ਼ ਨਵੀਆਂ ਫ਼ਿਲਮਾਂ ਵਿਚ ਆ ਰਹੀ ਹੈ। ਭਾਰਤ ਤੋਂ ਮਿਲ ਰਹੀ ਬੇਸ਼ੁਮਾਰ ਮੁਹੱਬਤ ਦੀ ਉਹ ਸ਼ੁਕਰਗੁਜ਼ਾਰ ਹੈ। ਉਸ ਦਾ ਕਹਿਣਾ ਹੈ ਕਿ ਮੈਂ ਕੰਮ ਬਦਲੇ ਤਾਰੀਫ਼ ਕਰਨ ਵਾਲਿਆਂ ਨੂੰ ਧੰਨਵਾਦ ਕਹਿੰਦੀ ਹਾਂ। ਪਰ ਮੇਰੀ ਖੁਆਇਸ਼ ਹੈ ਕਿ ਲੋਕ ਮੈਨੂੰ ਮੇਰੀ ਖੂਬਸੂਰਤੀ ਤੋਂ ਵੱਧ ਮੇਰੀ ਇੱਛਾ ਸ਼ਕਤੀ ਤੇ ਮੇਰੇ ਖੁੱਲੇ ਸੁਭਾਅ ਲਈ ਯਾਦ ਰੱਖਣ। ਇਸ ਲਈ ਮੈਂ ਵੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਭਾਰਤ ਦੀ ਨਾਗਰਿਕਤਾ ਲੈਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਬਾਕੀ ਪਰਿਵਾਰ ਨਾਲ ਉਥੇ ਹੀ ਸੈਟਲ ਹਨ, ਜਿਹੜਾ  ਮੁੰਬਈ ਤੋਂ ਬਹੁਤਾ ਦੂਰ ਵੀ ਨਹੀਂ ਹੈ। ਹਾਲਾਂਕਿ ਮੇਰੇ ਦਾਦਾ ਜੀ ਇੰਡੀਆ ਤੋਂ ਹੀ ਹਨ। ਉਹ ਇਕ ਵਾਰ ਸ੍ਰੀਲੰਕਾ ਗਏ ਤੇ ਫੇਰ ਉਥੋਂ ਦੇ ਹੀ ਹੋ ਕੇ ਰਹਿ ਗਏ।  ਉਸ ਨੇ ਦੱਸਿਆ ਕਿ ਉਹ ਅਪਣੇ ਬਜਟ ਮੁਤਾਬਕ ਛੇਤੀ ਹੀ ਘਰ ਲੱਭ ਲਵੇਗੀ। ਇਹ ਲੰਡਨ ਜਿੰਨੀ ਮਹਿੰਗੀ ਥਾਂ ਹੈ।  ਸ੍ਰੀਲੰਕਾ ਵਿਚ ਇਸ ਤੋਂ ਅੱਧੇ ਖ਼ਰਚੇ 'ਤੇ ਮੈਂ ਬੰਗਲੇ ਵਿਚ ਰਹਿ ਸਕਦੀ ਸੀ।  ਉਸ ਨੇ ਦੱਸਿਆ ਕਿ ਉਹ ਮੁੰਬਈ ਇਕ ਫੈਸ਼ਨ ਸੋਅ ਲਈ ਆਈ ਸੀ। ਇੱਥੇ ਸ਼ਾਹਰੁਖ ਨਾਲ ਇਕ ਘੜੀ ਦਾ ਇਸ਼ਤਿਹਾਰ ਕੀਤਾ ਫੇਰ ਫਿਲਮਾਂ 'ਚ ਸ਼ੁਰੂਆਤ ਹੋ ਗਈ।

ਹੋਰ ਖਬਰਾਂ »