ਲਾਸ ਏਂਜਲਸ, 18 ਅਗਸਤ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਹੀਰੋਇਨ ਦੀਪਿਕਾ ਪਾਦੂਕਣ ਫੋਰਬਸ ਮੈਗਜ਼ੀਨ ਦੀ ਇਸ ਸਾਲ ਦੀ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹੀਰੋਇਨਾਂ ਦੀ ਸੂਚੀ ਤੋਂ ਬਾਹਰ ਹੋ ਗਈ ਹੈ। 2017 ਦੀ ਸੂਚੀ ਵਿਚ ਹਾਲੀਵੁਡ ਅਦਾਕਾਰਾ ਐਮਾ ਸਟੋਨ ਸਭ ਤੋਂ ਪਹਿਲੇ ਨੰਬਰ 'ਤੇ ਹੈ। ਦੀਪਿਕਾ 2016 ਦੀ ਸੂਚੀ ਵਿਚ ਦਸਵੇਂ ਨੰਬਰ 'ਤੇ ਸੀ। ਆਸਕਰ ਪੁਰਸਕਾਰ ਜੇਤੂ ਫ਼ਿਲਮ 'ਲਾ ਲਾਲ  ਲੈਂਡ' ਦੀ 28 ਸਾਲਾ ਅਦਾਕਾਰ ਐਮਾ ਨੇ 167  ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਫ਼ਿਲਮ ਨੂੰ ਦੁਨੀਆ ਭਰ ਵਿਚ ਕਾਫੀ ਪਸੰਦ ਕੀਤਾ ਗਿਆ ਸੀ।  165 ਕਰੋੜ ਰੁਪਏ ਦੇ ਨਾਲ ਜੈਨਿਫਰ ਐਨਿਸਟ ਦੂਜੇ ਨੰਬਰ 'ਤੇ ਰਹੀ। ਫੋਰਬਸ ਮੈਗਜ਼ੀਨ ਹਰ ਸਾਲ ਸਭ ਤੋਂ ਜ਼ਿਆਦਾ ਕਮਾਉਣ ਵਾਲੀ ਹੀਰੋਇਨਾਂ ਦੀ ਸੂਚੀ ਤਿਆਰ ਕਰਦੀ ਹੈ। ਹਾਲਾਂਕਿ ਦੀਪਿਕਾ ਨੇ ਵੀ ਇਸ ਸਾਲੀ ਹਾਲੀਵੁਡ ਵਿਚ ਟ੍ਰਿਪਲ ਐਕਸ ਰਿਟਰਨ ਆਫ਼ ਦ ਜੈਡਰ ਕੇਜ ਨਾਲ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2016 ਦੀ ਫੋਰਬਸ ਸੂਚੀ ਵਿਚ ਜੈਨਿਫਰ ਲਾਰੇਂਸ ਪਹਿਲੇ ਸਥਾਨ 'ਤੇ ਰਹੀ ਸੀ। ਇਸ ਸਾਲ ਉਹ ਤੀਜੇ ਨੰਬਰ 'ਤੇ ਹੈ। ਜੈਨਿਫਰ ਨੇ ਕਿਹਾ ਸੀ ਕਿ ਹੀਰੋਇਨਾਂ ਦੀ ਤੁਲਨਾ ਵਿਚ ਉਨ੍ਹਾਂ ਦੇ ਨਾਲ ਹੀਰੋ ਜ਼ਿਆਦਾ ਮਿਹਨਤਾਨਾ ਪਾਉਂਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.