ਵੈਨਕੂਵਰ, 3 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੇ ਸ਼ਹਿਰ ਅਤੇ ਹੋਰਨਾਂ ਥਾਵਾਂ 'ਤੇ ਵਾਪਰੀਆਂ ਗੋਲੀਬਾਰੀ ਦੀਆਂ ਤਿੰਨ ਵਾਰਦਾਤਾਂ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ। ਐਬਟਸਫ਼ੋਰਡ ਪੁਲਿਸ ਨੇ ਦੱਸਿਆ ਕਿ ਸ਼ਹਿਰ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ 18 ਵਰਿ•ਆਂ ਦੇ ਸਹਿਜਦੀਪ ਸਿੱਧੂ ਵਜੋਂ ਹੋਈ ਹੈ। 
ਪੁਲਿਸ ਅਧਿਕਾਰੀ ਫ਼ਰੈਂਕ ਜੈਂਗ ਨੇ ਕਿਹਾ ਕਿ ਸਹਿਜਦੀਪ ਸਿੱਧੂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ। ਉਨ•ਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਸਹਿਜਦੀਪ ਸਿੱਧੂ ਦਾ ਕਤਲ ਨਸ਼ਾ ਤਸਕਰੀ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਾ ਹੀ ਨਤੀਜਾ ਹੈ। ਜਾਂਚਕਰਤਾਵਾਂ ਨੇ ਇਕ ਕਾਰ ਦੀ ਪਛਾਣ ਕੀਤੀ ਹੈ ਜੋ ਵਾਰਦਾਤ ਵਾਲੇ ਸਥਾਨ ਤੋਂ ਰਵਾਨਾ ਹੋਈ ਸੀ। ਦੂਜੇ ਪਾਸੇ ਲੈਂਗਲੇ ਵਿਖੇ ਗੋਲੀਬਾਰੀ ਦੀ ਵਾਰਦਾਤ ਵਿਚ ਮਾਰੇ ਗਏ ਦੋ ਜਣਿਆਂ ਦੀ ਪਛਾਣ ਫ਼ਿਲਹਾਲ ਜਨਤਕ ਨਹੀਂ ਕੀਤੀ ਗਈ ਜਿਥੇ ਪੁਲਿਸ ਨੂੰ ਇਕ ਪੁਰਸ਼ ਅਤੇ ਮਹਿਲਾ ਦੀਆਂ ਲਾਸ਼ਾਂ ਮਿਲੀਆਂ ਸਨ। ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਲ ਨੌਜਵਾਨਾਂ ਦੀ ਉਮਰ ਤੋਂ ਪੁਲਿਸ ਅਧਿਕਾਰੀ ਵੀ ਹੈਰਾਨ ਹਨ। 

ਹੋਰ ਖਬਰਾਂ »

ਕੈਨੇਡਾ