ਫਿਰੋਜ਼ਪੁਰ, 6 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਥਾਣਾ ਗੁਰੂਹਰਸਾਏ ਵਿਚ ਪੈਂਦੇ ਇਕ ਪਿੰਡ ਵਿਚ ਛੇ ਨੌਜਵਾਨਾਂ ਨੇ ਦੋ ਭੈਣਾਂ ਦੇ ਨਾਲ ਗੈਂਗ ਰੇਪ ਕੀਤਾ। ਕਿਸੇ ਤਰ੍ਹਾਂ ਦੋਵੇਂ ਭੈਣਾਂ ਘਰ ਪੁੱਜੀਆਂ ਤੇ ਘਰ ਵਾਲਿਆਂ ਨੂੰ ਦੱਸਿਆ। ਥਾਣਾ ਗੁਰੂਹਰਸਾਏ ਪੁਲਿਸ ਨੇ ਦੋਵੇਂ ਪੀੜਤਾਵਾਂ ਦੇ ਬਿਆਨ 'ਤੇ ਛੇ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।  ਸਾਰੇ ਦੋਸ਼ੀ ਫਰਾਰ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਭੈਣਾਂ ਦੇ ਨਾਲ ਗੈਂਗ ਰੇਪ ਹੋਇਆ ਹੈ ਅਤੇ ਹਸਪਤਾਲ ਵਿਚ ਦੋਵਾਂ ਦਾ ਮੈਡੀਕਲ ਵੀ ਕਰਵਾ ਲਿਆ ਗਿਆ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 17 ਤੇ 19 ਸਾਲਾ ਲੜਕੀ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਦੁਪਹਿਰ ਨੂੰ ਉਹ ਦੋਵੇਂ ਭੈਣਾਂ ਘਰ 'ਤੇ ਇਕੱਲੀ ਸੀ, ਪਰਿਵਾਰ ਦੇ ਬਾਕੀ ਮੈਂਬਰ ਕੰਮ 'ਤੇ ਗਏ ਸੀ। ਉਸੇ ਸਮੇਂ ਉਨ੍ਹਾਂ ਦੇ ਘਰ 'ਤੇ ਮੇਜਰ ਸਿੰਘ ਆਇਆ ਅਤੇ ਗੱਲਬਾਤ ਕਰਨ ਲੱਗਾ।  ਮੇਜਰ ਸਿੰਘ ਦਾ ਉਨ੍ਹਾਂ ਦੇ ਘਰ 'ਤੇ ਕਾਫੀ ਆਉਣਾ ਜਾਣਾ ਸੀ।  ਮੇਜਰ ਅਪਣੇ ਦੋਸਤਾਂ ਦੀ ਯੋਜਨਾ ਮੁਤਾਬਕ ਦੋਵੇਂ ਭੈਣਾਂ ਨੂੰ ਬਾਈਕ 'ਤੇ ਬਿਠਾ ਕੇ  ਪਿੰਡ ਦੇ ਹੀ ਕਿਸੇ ਸੁੰਨਸਾਨ ਜਗ੍ਹਾ ਲੈ ਗਿਆ ਜਿੱਥੇ ਦੋਸ਼ੀ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਰਿੰਕੂ, ਪ੍ਰੇਮ ਸਿੰਘ ਅਤੇ ਹਰਭਜਨ ਸਿੰਘ ਹਾਜ਼ਰ ਸਨ। ਉਸ ਤੋਂ ਬਾਅਦ ਦੋਸ਼ੀਆਂ ਨੇ ਦੋਵੇਂ ਭੈਣਾਂ ਨੂੰ ਫੜ ਲਿਆ ਅਤੇ ਉਨ੍ਹਾਂ ਨਾਲ ਸਾਰਿਆਂ ਨੇ ਬਲਾਤਕਾਰ ਕੀਤਾ। ਕਿਸੇ ਤਰ੍ਹਾਂ ਦੋਵੇਂ ਭੈਣਾਂ ਦੋਸ਼ੀਆਂ ਦੇ ਚੁੰਗਲ ਤੋਂ ਛੁਡ ਕੇ ਘਰ ਪੁੱਜੀਆਂ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਹੋਰ ਖਬਰਾਂ »