ਫਿਰੋਜ਼ਪੁਰ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਜ਼ੀਰਾ ਦੀ ਬਸਤੀ ਮਲਸੀਆਂ ਵਾਲੀ ਵਿਚ ਮੰਗਲਵਾਰ ਦੇਰ ਰਾਤ ਇਕ ਜਵਾਈ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ, ਸੱਸ ਅਤੇ ਸਹੁਰੇ ਦਾ ਕਤਲ ਕਰ ਦਿੱਤਾ। ਨਾਲ ਹੀ ਸਾਲੇ ਅਤੇ ਉਸ ਦੀ ਪਤਨੀ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਦੋਸ਼ੀ ਨੇ ਖੁਦ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਸਤੀ ਮਲਸੀਆਂ ਵਾਲੀ ਵਾਸੀ ਸਾਹਿਬ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਰੀਨਾ ਦਾ ਵਿਆਹ ਦਸ ਸਾਲ ਪਹਿਲਾਂ ਕਿਸ਼ਨ ਸਿੰਘ ਵਾਸੀ ਦੁਨੇਕੇ ਜ਼ਿਲ੍ਹਾ ਮੋਗਾ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਸੀ। ਕਿਸ਼ਨ ਦੇ ਕਿਸੇ ਹੋਰ ਔਰਤ ਨਾਲ ਸਬੰਧ ਸੀ। ਇਸ ਨੂੰ ਲੈ ਕੇ ਰੀਨਾ ਅਤੇ ਕਿਸ਼ਨ ਦੇ ਵਿਚ ਝਗੜਾ ਰਹਿੰਦਾ ਸੀ। ਰੀਨਾ ਬੀਤੇ 20 ਦਿਨਾਂ ਤੋਂ ਅਪਣੇ ਪੇਕੇ ਵਿਚ ਰਹਿ ਰਹੀ ਸੀ। ਇਸ ਗੱਲ 'ਤੇ ਕਿਸ਼ਨ  ਅਪਣੀ ਪਤਨੀ ਅਤੇ ਸਹੁਰੇ ਵਾਲੀ ਧਿਰ ਦੇ ਲੋਕਾਂ ਤੋਂ ਨਾਰਾਜ਼ ਸੀ।  ਸਾਹਿਬ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਕਿਸ਼ਨ ਦਾ ਪਿਤਾ ਪ੍ਰਕਾਸ਼ ਸਿੰਘ ਰੀਨਾ ਨੂੰ ਅਪਣੇ ਨਾਲ ਲੈਣ ਆਇਆ ਸੀ। ਸਹੁਰਿਆਂ ਨੇ ਰੀਨਾ ਨੂੰ ਨਹੀਂ ਭੇਜਿਆ। ਪ੍ਰਕਾਸ਼ ਸਿੰਘ ਇਹ ਕਹਿ ਕੇ ਚਲਾ ਗਿਆ ਕਿ ਰੀਨਾ ਨੂੰ ਨਾਲ ਨਾ ਭੇਜ ਕੇ ਚੰਗਾ ਨਹੀਂ ਕੀਤਾ।  ਮੰਗਲਵਾਰ ਦੇਰ ਰਾਤ ਇਕ ਵਜੇ ਕਿਸ਼ਨ ਅਪਣੇ ਸਹੁਰੇ ਘਰ ਦੀ ਕੰਧ ਟੱਪ ਕੇ ਘਰ ਵਿਚ ਵੜਿਆ। ਘਰ ਵਿਚ ਸੁੱਤੇ ਪਏ ਸਹੁਰਾ ਪਰਿਵਾਰ 'ਤੇ ਹਮਲਾ ਕਰ ਦਿੱਤਾ।  ਸਾਹਿਬ ਦੇ ਅਨੁਸਾਰ ਚੀਕਾਂ ਦੀ ਆਵਾਜ਼ ਸੁਣ ਕੇ ਉਹ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਕਿਸ਼ਨ ਨੇ ਤੇਜ਼ਧਾਰ ਹਥਿਆਰ ਨਾਲ ਅਪਣੀ ਰੀਨਾ, ਸਹੁਰੇ ਮੰਗਲ ਸਿੰਘ ਅਤੇ ਸੱਸ ਮਹਿੰਦਰ ਕੌਰ 'ਤੇ ਹਮਲਾ ਕਰਕੇ ਹੱਤਿਆ ਕਰ ਦਿੱਤੀ।  ਉਸ ਨੇ ਸਾਹਿਬ ਸਿੰਘ ਅਤੇ ਉਸ ਦੀ ਪਤਨੀ ਅਮਨ ਕੌਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਕਿਸ਼ਨ ਸਿੰਘ, ਪ੍ਰਕਾਸ਼ ਸਿੰਘ, ਪੱਪੂ ਅਤੇ ਸੋਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਹੋਰ ਖਬਰਾਂ »