ਨਵੀਂ ਦਿੱਲੀ, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਟਾਡਾ ਕੋਰਟ ਨੇ ਸਜ਼ਾ 'ਤੇ ਫ਼ੈਸਲਾ ਸੁਣਾਉਂਦੇ ਹੋਏ ਅੱਬੂ ਸਲੇਮ ਤੇ ਕਰੀਮੁਲ•ਾਹ ਖਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਦੋ ਦੋ ਲੱਖ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਉਥੇ ਹੀ ਰਿਆਜ਼ ਸਿੱਦਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਟਾਡਾ ਕੋਰਟ ਨੇ ਮੁਹੰਮਦ ਤਾਹਿਰ ਮਰਚੈਂਟ ਤੇ ਫ਼ਿਰੋਜ਼ ਅਬਦੁਲ ਰਾਸ਼ਿਦ ਖ਼ਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਨ ਮਗਰੋਂ ਅਬੂ ਸਲੇਮ ਰੋਅ ਪਿਆ। ਸਲੇਮ 'ਤੇ ਦੋ ਲੱਖ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਅਦਾਲਤ ਦੇ ਫੈਸਲੇ ਮਗਰੋਂ ਵਿਸ਼ੇਸ਼ ਸਰਕਾਰੀ ਵਕੀਲ ਅਤੇ ਸੀਨੀਅਰ ਬੁਲਾਰੇ ਉਜਵਲ ਨਿਕਮ ਨੇ ਦੱਸਿਆ ਕਿ ਹਬੂ ਸਲੇਮ ਨੂੰ ਉਮਰ ਕੈਦ ਹੋਈ ਹੈ। ਅਬੂ ਸਲੇਮ 12 ਸਾਲ ਜੇਲ• 'ਚ ਗੁਜ਼ਾਰ ਚੁੱਕਿਆ ਹੈ। ਅਜਿਹੇ 'ਚ ਭਾਰਤ ਅਤੇ ਪੁਰਤਗਾਲ ਮਿਲ ਕੇ ਤੈਅ ਕਰਨਗੇ ਕਿ ਅਬੂ ਸਲੇਮ ਨੂੰ ਜੇਲ• 'ਚ ਕਿੰਨਾਂ ਸਮਾਂ ਰਹਿਣਾ ਹੋਵੇਗਾ। ਦੂਜੇ ਦੋਸ਼ੀ ਜੇਲ• 'ਚ ਜਿੰਨਾਂ ਸਮਾਂ ਗੁਜ਼ਾਰ ਚੁਕੇ ਹਨ, ਉਨ•ਾਂ ਦੀ ਸਜ਼ਾ 'ਚ ਉਹ ਘੱਟ ਕਰ ਦਿੱਤਾ ਜਾਵੇਗਾ। ਹਾਲਾਂਕਿ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਪੁਰਤਗਾਲ ਦੇ ਕਾਨੂੰਨ ਮੁਤਾਬਿਕ ਉਮਰ ਕੈਦ ਦਾ ਮਤਲਬ 25 ਸਾਲ ਹੁੰਦਾ ਹੈ। ਅਜਿਹੇ 'ਚ ਉਸ ਨੂੰ ਜੇਲ• 'ਚ ਹੋਰ 13 ਸਾਲ ਗੁਜ਼ਾਰਨੇ ਹੋਣਗੇ।
ਮੁੰਬਈ 'ਚ 12 ਮਾਰਚ 1993 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ 'ਚ 257 ਲੋਕ ਮਾਰੇ ਗਏ ਸੀ ਅਤੇ 700 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸੀ। ਇਨ•ਾਂ ਧਮਾਕਿਆਂ 'ਚ ਲਗਭਗ 27 ਕਰੋੜ ਰੁਪਏ ਦੀ ਸੰਪਤੀ ਨਸ਼ਟ ਹੋ ਗਈ ਸੀ। ਇਸ ਮਾਮਲੇ 'ਚ 16 ਜੂਨ 2017 ਨੂੰ ਜਸਟਿਸ ਜੀ.ਏ. ਸਨਪ ਨੇ ਅਬੂ ਸਲੇਮ, ਮੁਸਤਫ਼ਾ ਡੋਸਾ, ਕਰੀਮੁੱਲ•ਾ ਖ਼ਾਨ, ਫ਼ਿਰੋਜ਼ ਅਬਦੁਲ ਰਸ਼ੀਦ ਖ਼ਾਨ, ਰਿਯਾਜ਼ ਸਿਦੀਕੀ ਅਤੇ ਤਾਹਿਰ ਮਰਚੈਂਟ ਨੂੰ ਬੰਬ ਧਮਾਕਿਆਂ ਦੀ ਸਾਜ਼ਿਸ਼ ਘੜਨ ਲਈ ਦੋਸ਼ੀ ਮੰਨਿਆ ਸੀ ਜਦੋਂਕਿ ਇਕ ਹੋਰ ਮੁਲਜ਼ਮ ਅਬਦੁਲ ਕਯੂਮ ਨੂੰ ਇਸ ਮਾਮਲੇ 'ਚੋਂ ਬਰੀ ਕਰ ਦਿੱਤਾ ਗਿਆ ਸੀ। ਇਸ 'ਚੋਂ ਮੁਸਤਫ਼ਾ ਡੋਸਾ ਦੀ ਮੌਤ ਹੋ ਚੁਕੀ ਹੈ। ਸੀਬੀਆਈ ਮੁਤਾਬਿਕ ਮੁੰਬਈ ਧਮਾਕੇ 6 ਦਸੰਬਰ 1992 ਨੂੰ ਹੋਈ ਬਾਬਰੀ ਮਸਜਿਦ ਢਾਹੁਣ ਮਗਰੋਂ ਹੋਏ ਦੰਗਿਆਂ ਦਾ ਬਦਲਾ ਲੈਣ ਲਈ ਕੀਤੇ ਗਏ ਸੀ। ਇਹ ਧਮਾਕਾ ਦੁਨੀਆ ਦਾ ਪਹਿਲਾ ਅਜਿਹਾ ਅੱਤਵਾਦੀ ਹਮਲਾ ਸੀ, ਜਿਥੇ ਦੂਜੇ ਵਿਸ਼ਵ ਯੁੱਧ ਮਗਰੋਂ ਏਨੇ ਵੱਡੇ ਪੱਧਰ 'ਤੇ ਆਰਡੀਐਕਸ ਦੀ ਵਰਤੋਂ ਕੀਤੀ ਗਈ। 2011 'ਚ ਸ਼ੁਰੂ ਹੋਈ ਸੁਣਵਾਈ ਇਸ ਸਾਲ ਮਾਰਚ 'ਚ ਖ਼ਤਮ ਹੋਈ ਸੀ। 16 ਜੂਨ ਨੂੰ ਅਬੂ ਸਣੇ ਪੰਜ ਮੁਲਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਇਸ ਕੇਸ 'ਚ 33 ਮੁਲਜ਼ਮ ਫ਼ਰਾਰ ਚੱਲ ਰਹੇ ਹਨ, ਜਿਨ•ਾਂ 'ਚ ਮੁੱਖ ਸਾਜ਼ਿਸ਼ਘਾੜੇ ਦਾਊਦ ਇਬਰਾਹਿਮ, ਉਸ ਦਾ ਭਰਾ ਅਨੀਸ ਇਬਰਾਹਿਮ, ਮੁਸਤਫ਼ਾ ਦੌਸਾ ਦਾ ਭਰਾ ਮੁਹੰਮਦ ਦੌਸਾ ਅਤੇ ਟਾਈਗਰ ਮੇਮਨ ਸ਼ਾਮਲ ਹਰ। 
ਮੁੰਬਈ ਬੰਬ ਧਮਾਕਿਆਂ 'ਚ ਸਜ਼ਾ ਸੁਣਾਏ ਜਾਣ ਦਾ ਇਹ ਦੂਜਾ ਮਾਮਲਾ ਹੈ, ਜਿਸ 'ਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਪਹਿਲੇ ਮਾਮਲੇ ਦੀ ਸੁਣਵਾਈ 2007 'ਚ ਪੂਰੀ ਹੋਈ ਸੀ ਜਿਸ 'ਚ 100 ਮੁਲਜ਼ਮਾਂ ਨੂੰ ਦੋਸ਼ੀ ਮੰਨਿਆ ਗਿਆ ਸੀ। ਇਸ 'ਚ ਯਾਕੂਬ ਮੇਮਨ ਅਤੇ ਅਦਾਕਾਰ ਸੰਜੇ ਦੱਤ ਵੀ ਸ਼ਾਮਲ ਸੀ। ਯਾਕੂਬ ਨੂੰ ਪਿਛਲੇ ਸਾਲ ਫਾਂਸੀ ਦੇ ਦਿੱਤੀ ਗਈ ਸੀ। ਸਲੇਮ ਅਤੇ ਹੋਰਾਂ ਵਿਰੁੱਧ ਵੱਖ ਵੱਖ ਮੁਕੱਦਮੇ ਚਲਾਏ ਗਏ ਸੀ। ਕਿਉਂਕਿ ਇਹ ਮੁਲਜ਼ਮ ਬਾਅਦ 'ਚ ਗ੍ਰਿਫ਼ਤਾਰ ਹੋਏ ਸੀ। ਅਬੂ ਸਲੇਮ ਨੂੰ ਪੁਰਤਗਾਲ ਤੋਂ 2005 'ਚ ਸਪੁਰਦਗੀ ਜਰੀਏ ਭਾਰਤ ਲਿਆਂਦਾ ਗਿਆ ਸੀ। ਇਸ ਸਪੁਰਦਗੀ ਸਮਝੌਤੇ ਦੇ ਹਿਸਾਬ ਨਾਲ ਉੁਸ ਨੂੰ ਵੱਧ ਤੋਂ ਵੱਧ 25 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਮਾਮਲੇ 'ਚ ਮੁਲਜ਼ਮ ਠਹਿਰਾਏ ਜਾਣ ਤੋਂ ਕਈ ਮਹੀਨੇ ਪਹਿਲਾਂ 48 ਸਾਲਾ ਅਬੂ ਸਲੇਮ ਨੇ ਯੂਰਪੀਅਨ ਕੋਰਟ ਆਫ਼ ਹਿਊਮਨ ਰਾਈਟਸ 'ਚ ਪਟੀਸ਼ਨ ਦਾਖ਼ਲ ਕਰ ਕੇ ਆਪਣੀ ਪੁਰਤਗਾਲ ਵਾਪਸੀ ਦੀ ਮੰਗ ਕੀਤੀ ਸੀ। ਉਸ ਨੇ ਭਾਰਤ 'ਚ ਆਪਣੀ ਮੌਜੂਦਗੀ ਅਤੇ ਟਰਾਇਲ ਦੋਵਾਂ ਨੂੰ ਹੀ ਗੈਰ ਕਾਨੂੰਨੀ ਦੱਸਿਆ ਸੀ। ਅਬੂ ਸਲੇਮ 'ਤੇ ਦੋਸ਼ ਸੀ ਕਿ ਉਸ ਨੇ ਗੁਜਰਾਤ ਤੋਂ ਮੁੰਬਈ ਦੇ ਸਮੁੰਦਰੀ ਤਟਾਂ 'ਤੇ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜਖੀਰਾ ਜਮ•ਾ ਕੀਤਾ ਸੀ। ਉਸ ਨੇ ਇਸ ਜ਼ਖ਼ੀਰੇ 'ਚੋਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਵੀ ਹਥਿਆਰ ਦਿੱਤੇ ਸੀ, ਤਾਂਕਿ ਸਮਾਂ ਆਉਣ 'ਤੇ ਮੁੰਬਈ 'ਚ ਹਮਲੇ ਕਰਵਾਏ ਜਾ ਸਕਣ। ਅਬੂ ਸਲੇਮ ਨੇ ਸੰਜੇ ਦੱਤ ਨੂੰ ਏਕੇ-56 ਰਾਈਫਲ, 250 ਗੋਲੀਆਂ ਅਤੇ ਹੱਥਗੋਲੇ ਉਸ ਦੇ ਘਰ 'ਤੇ 16 ਜਨਵਰੀ 1993 ਨੂੰ ਰੱਖਵਾਏ ਸੀ। ਦੋ ਦਿਨਾਂ ਬਾਅਦ ਹੀ 18 ਜਨਵਰੀ 1993 ਨੂੰ ਅਬੂ ਸਲੇਮ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਸੰਜੇ ਦੱਤ ਦੇ ਬਾਂਦਰਾ ਵੈਸਟ ਸਥਿਤ ਘਰ ਗਿਆ ਅਤੇ ਦੋਵੇਂ ਰਾਈਫਲਾਂ ਅਤੇ ਕੁੱਝ ਗੋਲੀਆਂ ਲੈ ਲਈਆਂ। 2002 'ਚ ਅਬੂ ਸਲੇਮ ਨੂੰ ਪੁਰਤਗਾਲ 'ਚ ਭਾਰਤ ਦੇ ਕਹਿਣ 'ਤੇ 1993 ਦੇ ਬੰਬ ਧਮਾਕਿਆਂ ਅਤੇ ਹੋਰ ਅਪਰਾਧਾਂ ਦਾ ਮੁਲਜ਼ਮ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਪੁਰਤਗਾਲ ਦੇ ਲਿਸਬਨ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਜੇ ਪੁਰਤਗਾਲ ਉਸ ਨੂੰ ਭਾਰਤ ਨੂੰ ਸੌਂਪ ਦਿੰਦਾ ਹੈ ਤਾਂ ਅਬੂ ਨੂੰ ਭਾਰਤ 'ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਨਾਲ ਹੀ 25 ਸਾਲਾਂ ਤੋਂ ਜ਼ਿਆਦਾ ਉਮਰ ਕੈਦ ਨਹੀਂ ਦਿੱਤੀ ਜਾਵੇਗੀ।

ਹੋਰ ਖਬਰਾਂ »