1. ਜਸ਼ਨ ਕੰਬੋਜ ਐਨਐਸਯੂਆਈ ਦੇ ਪ੍ਰਧਾਨ ਬਣੇ
  2. ਕਰਨਵੀਰ ਸਿੰਘ ਉਪ ਪ੍ਰਧਾਨ ਦੇ ਅਹੁਦੇ ਲਈ ਚੁਣੇ ਗਏ
  3. ਵਾਣੀ ਸੂਦ ਨੇ ਸਕੱਤਰ ਅਹੁਦੇ ਦੀ ਚੋਣ ਜਿੱਤੀ

ਚੰਡੀਗੜ•, 7 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਵਿਦਿਆਰਥੀ ਚੋਣਾਂ) ਚੋਣਾਂ 'ਚ ਐਨਐਸਯੂਆਈ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਐਨਐਸਯੂਆਈ ਨੇ ਪ੍ਰਧਾਨਗੀ, ਉਪ ਪ੍ਰਧਾਨਗੀ ਅਤੇ ਸਕੱਤਰ ਅਹੁਦਿਆਂ 'ਤੇ ਜਿੱਤ ਹਾਸਲ ਕੀਤੀ ਹੈ। ਪੁਸੂ ਨੇ ਜੁਆਇੰਟ ਸਕੱਤਰ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ। ਜਸ਼ਨ ਕੰਬੋਜ ਨੇ ਐਨਐਸਯੂਆਈ ਵੱਲੋਂ ਪ੍ਰਧਾਨਗੀ ਅਹੁਦੇ ਦੀ ਚੋਣ ਜਿੱਤੀ ਜਦੋਂਕਿ ਕਰਨਵੀਰ ਸਿੰਘ ਉਪ ਪ੍ਰਧਾਨ ਤੇ ਵਾਣੀ ਸੂਦ ਨੇ ਸਕੱਤਰ ਅਹੁਦੇ ਦੀ ਚੋਣ ਜਿੱਤੀ। ਵੋਟਾਂ ਦੀ ਗਿਣਤੀ ਵੇਲੇ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ 'ਚ ਸਾਰੇ 27 ਉਮੀਦਵਾਰ ਹਾਜ਼ਰ ਸਨ। ਚੋਣਾਂ 'ਚ 82 ਵਿਭਾਗਾਂ ਦੇ ਕੁਲ 15,695 ਵੋਟਾਂ ਨੇ ਮਤਦਾਨ ਦੀ ਵਰਤੋਂ ਕੀਤੀ। ਵੀਰਵਾਰ ਨੂੰ ਦੁਪਹਿਰ 12:30 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜਾਰੀ ਅੰਕੜਿਆਂ ਮੁਤਾਬਿਕ ਐਨਐਸਯੂਆਈ ਨੇ ਵਿਦਿਆਰਥੀ ਕੌਂਸਲ ਚੋਣਾਂ 'ਚ 2126 ਵੋਟਾਂ ਹਾਸਲ ਕੀਤੀਆਂ। ਐਸਐਫਐਸ ਨੇ 1695, ਪੁਸੂ (ਪੀ.ਯੂ.ਐਸ.ਯੂ.) ਨੇ 1270 ਅਤੇ ਸੋਈ (ਐਸਓਆਈ) ਨੇ 976 ਵੋਟਾਂ ਹਾਸਲ ਕੀਤੀਆਂ।

ਹੋਰ ਖਬਰਾਂ »