ਅੰਮ੍ਰਿਤਸਰ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਜੈਪਾਲ (75) ਅਤੇ ਵੀਨਾ (72) ਸਾਲ ਦੀ ਹੈ। ਜ਼ਿੰਦਗੀ ਦੇ ਆਖਰੀ ਪੜਾਅ ਵਿਚ ਦੋਵਾਂ ਦੇ ਵਿਚ ਕਾਨੂੰਨੀ ਜੰਗ ਸ਼ੁਰੂ ਹੋ ਗਈ ਹੈ। ਵੀਨਾ ਨੇ ਵਿਆਹ ਦੇ 45 ਸਾਲ ਬਾਅਦ ਪਤੀ ਕੋਲੋਂ ਤਲਾਕ ਮੰਗਿਆ ਹੈ। ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਦਾਜ ਦੇ ਲਈ ਪ੍ਰੇਸ਼ਾਨ ਕੀਤਾ ਗਿਆ ਅਤੇ ਘਰੋਂ ਕੱਢ ਦਿੱਤਾ। ਪ੍ਰੇਸ਼ਾਨ ਅਤੇ ਘਰੋਂ ਕੱਢਣ ਦੇ ਦੋਸ਼ ਵਿਚ ਵੀਨਾ ਨੇ ਬੇਟੇ ਅਮਨਦੀਪ ਅਤੇ ਨੂੰਹ ਮੋਨਿਕਾ 'ਤੇ ਵੀ ਦੋਸ਼ ਲਗਾਉਂਦੇ ਹੋਏ ਦੋਵਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਵੀਨਾ ਦੇ ਦੋ ਬੇਟੇ ਹਨ ਅਤੇ ਦੋ ਹੀ ਬੇਟੀਆਂ। ਚਾਰੋਂ ਵਿਆਹੁਤਾ ਹਨ। ਜੈਪਾਲ ਪਰਾਸ਼ਰ ਵਪਾਰੀ ਹੈ ਅਤੇ ਤਰਨਤਾਰਨ ਸਥਿਤ ਖਾਲਸਾ ਰੋਡ 'ਤੇ ਰਹਿਣ ਵਾਲੇ ਹਨ। ਉਨ੍ਹਾਂ ਦਾ ਵਿਆਹ 1972 ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਹੁਣ ਤੱਕ ਪਤੀ-ਪਤਨੀ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਏਨੀ ਅਣਬਣ ਨਹੀਂ ਹੋਈ ਕਿ ਮਾਮਲਾ ਥਾਣੇ ਤੋਂ ਅਦਾਲਤ ਤੱਕ ਪਹੁੰਚਦਾ। ਲੇਕਿਨ ਵਿਆਹ ਦੇ 45 ਸਾਲ ਬਾਅਦ ਘਰੇਲੂ ਹਿੰਸਾ ਅਤੇ ਦਾਜ ਨੂੰ ਲੈ ਕੇ ਅੰਮ੍ਰਿਤਸਰ ਦੀ ਅਦਾਲਤ ਵਿਚ ਚਲ ਰਹੇ ਇਸ ਕੇਸ ਨੂੰ ਲੈ ਕੇ ਜੋ ਵੀ  ਸੁਣਦਾ ਹੈ ਉਹ ਹੈਰਾਨ ਹੋ ਜਾਂਦਾ ਹੈ। ਵੀਨਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਪਤੀ, ਨੂੰਹ ਅਤੇ ਬੇਟਾ ਤਿੰਨੋਂ ਮਿਲ ਕੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ।

ਹੋਰ ਖਬਰਾਂ »