ਸਿਰਸਾ, 10 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਵਿਗੜਣ ਲੱਗ ਗਈ ਹੈ। ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਛਾਤੀ ਤੇ ਸਿਰ 'ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਉਸ ਨੇ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਤੁਰੰਤ ਕਿਸੇ ਵੀ ਹਸਪਤਾਲ 'ਚ ਦਾਖਿਲ ਕਰਵਾਇਆ ਜਾਵੇ। ਜੇਲ੍ਹ ਸੂਤਰਾਂ ਦੇ ਮੁਤਾਬਿਕ ਉਥੇ ਡਾਕਟਰਾਂ ਨੇ ਉਸ ਦਾ ਮੈਡੀਕਲ ਚੈਕਅੱਪ ਕੀਤਾ ਤੇ ਤੁਰੰਤ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ 'ਚ ਦਾਖਲ ਕਰਨ ਦੀ ਗੱਲ ਕਹੀ।
ਡਾਕਟਰਾਂ ਦੀ ਇਸ ਮੰਗ ਤੋਂ ਜੇਲ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਤੋਂ ਬਾਬੇ ਨੂੰ ਪੀਜੀਆਈ ਲੈ ਕੇ ਜਾਣ ਦੀ ਮਨਜ਼ੂਰੀ ਮੰਗੀ। ਪਰ ਚੰੜੀਗੜ੍ਹ੍ਹ ਪੁਲਿਸ ਨੇ ਬਾਬੇ ਨੂੰ ਉਥੇ ਲੈ ਕੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਡੀਜੀਪੀ ਤੇਜਿੰਦਰ ਲੂਥਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰੋਹਤਕ ਜੇਲ ਪ੍ਰਸ਼ਾਸਨ ਨੇ ਬਾਬੇ ਨੂੰ ਇਥੇ ਪੀਜੀਆਈ ਲੈ ਕੇ ਆਉਣ ਦੀ ਪਰਮਿਸ਼ਨ ਮੰਗੀ ਸੀ। ਅੱਸੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਗੁਰਮੀਤ ਰਾਮ ਰਹੀਮ ਨੂੰ ਚੰਡੀਗੜ੍ਹ 'ਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰੋਹਤਕ 'ਚ ਚੰਗੇ ਹਸਪਤਾਲ ਹਨ ਉਸ ਦਾ ਉਥੇ ਇਲਾਜ਼ ਹੋ ਸਕਦਾ ਹੈ। ਚੰਡੀਗੜ੍ਹ ਪੁਲਿਸ ਦੇ ਇਨਕਾਰ ਤੋਂ  ਬਾਅਦ ਗੁਰਮੀਤ ਰਾਮ ਰਹੀਮ ਦਾ ਜੇਲ੍ਹ 'ਚ ਹੀ ਇਲਾਜ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਰੋਹਤਕ ਪੀਜੀਆਈ ਦੇ ਡਾਕਟਰਾਂ ਨੇ ਇੱਕ ਪੈੱਨਲ ਨੂੰ ਤਿਆਰ ਰਹਿਣ ਲਈ ਕਿਹਾ ਹੈ।

ਹੋਰ ਖਬਰਾਂ »