ਵਾਸ਼ਿੰਗਟਨ,10 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਇਸ ਹਫ਼ਤੇ ਕੌਮਾਂਤਰੀ ਤੇ ਤਕਨੀਕੀ ਮਾਮਲਿਆਂ 'ਤੇ ਅਮਰੀਕਾ ਵਿੱਚ ਚਿੰਤਕਾਂ, ਸਿਆਸਤਦਾਨਾਂ ਅਤੇ ਉੱਥੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਨਗੇ। ਲਗਭਗ ਦੋ ਹਫ਼ਤਿਆਂ ਦੀ ਆਪਣੀ ਅਮਰੀਕਾ ਫੇਰੀ ਦੌਰਾਨ 47 ਸਾਲਾ ਰਾਹੁਲ ਗਾਂਧੀ ਬਰਕਲੇ ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਸਮਕਾਲੀਨ ਭਾਰਤ ਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅੱਗੇ ਦੀ ਰਾਹ 'ਤੇ ਭਾਸ਼ਣ ਦੇਣਗੇ। ਦੱਸ ਦੇਈਏ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਦੇ ਪੜਦਾਦਾ ਜਵਾਹਰ ਲਾਲ ਨਹਿਰੂ ਨੇ 1949 ਵਿੱਚ ਬਰਕਲੇ ਵਿੱਚ ਭਾਸ਼ਣ ਦਿੱਤਾ ਸੀ। ਰਾਹੁਲ ਗਾਂਧੀ ਦੀ ਯਾਤਰਾ ਦੀਆਂ ਤਿਆਰੀਆਂ ਵਿੱਚ ਸ਼ਾਮਲ ਤਕਨੀਕੀ ਮਾਹਰ ਸੈਮ ਪਿਤਰੋਦਾ ਨੇ ਕਿਹਾ ਕਿ ਇਸ ਯਾਤਰਾ ਦੇ ਦੋ ਮਕਸਦ ਹਨ। ਪਹਿਲ ਮਕਸਦ ਦਿਲਚਸਪ ਤੇ ਵਿਸ਼ਵ ਵਿਚਾਰਕਾਂ ਨਾਲ ਮੁਲਾਕਾਤ ਕਰਕੇ ਅਰਥ ਵਿਵਸਥਾ, ਤਕਨੀਕ, ਮੌਕਿਆਂ 'ਤੇ ਵਿਸ਼ਵ ਵਿੱਚ ਹੋਰਹੇ ਘਟਨਾਕ੍ਰਮ 'ਤੇ ਗੱਲਬਾਤ ਕਰਨਾ ਅਤੇ ਵਿਸ਼ਵ ਪੱਧਰ 'ਤੇ ਮਾਹਰਾਂ ਦੇ ਵਿਚਾਰਾਂ ਨੂੰ ਸੁਣਨਾ ਹੈ। ਇਸ ਦੇ ਨਾਲ ਰਾਹੁਲ ਗਾਂਧੀ ਨਿਊਯਾਰਕ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਵੀ ਕਰਨਗੇ।

ਹੋਰ ਖਬਰਾਂ »