ਫਰੈਂਕਫਰਟ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ 'ਤੇ ਹੰਝੂ ਗੈਸ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਮੀਡੀਆ ਮੁਤਾਬਕ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ ਦੇ ਕਾਊਂਟਰ 'ਤੇ ਇਕ ਵਿਅਕਤੀ ਨੇ ਹੰਝੂ ਗੈਸ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆਈ। ਲੋਕਾਂ ਦੀ ਅੱਖਾਂ ਵਿਚ ਵੀ ਜਲਨ ਹੋਈ। ਪੀੜਤ ਲੋਕਾਂ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਛੇ ਲੋਕਾਂ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ  ਹੋ ਰਹੀ ਹੈ। ਇਹ ਘਟਨਾ ਸਵੇਰੇ 11 ਵਜੇ ਹਵਾਈ ਅੱਡੇ ਦੇ ਟਰਮੀਨਲ 1 ਦੇ ਕੋਲ ਹੋਈ। ਪੁਲਿਸ ਮੁਤਾਬਕ ਇਕ ਵਿਅਕਤੀ ਭੀੜ ਵਾਲੇ ਇਲਾਕੇ ਵਿਚ ਆਇਆ ਅਤੇ ਇਕ ਮਸ਼ੀਨ ਦੇ ਜ਼ਰੀਏ ਕੈਮੀਕਲ ਸਪਰੇਅ ਕਰਨ ਲੱਗਾ। ਇਸ ਨਾਲ ਕਈ ਲੋਕ ਇਸ ਦੀ ਲਪੇਟ ਵਿਚ ਆ ਗਏ। ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »