ਹਵਾਨਾ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਇਰਮਾ ਤੂਫਾਨ ਕਾਰਨ ਇਮਾਰਤਾਂ ਦੇ ਡਿੱਗਣ ਨਾਲ ਕਿਊਬਾ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਇਸ ਤੂਫਾਨ ਕਾਰਨ ਕੈਰੇਬਿਅਨ ਦੇਸ਼ਾਂ ਵਿਚ 39 ਲੋਕਾਂ ਦੀ ਮੌਤ ਹੋਈ ਹੈ।  ਸਿਵਲ ਡਿਫੈਂਸ ਦੇ ਅਧਿਕਾਰੀਆਂ ਦੇ ਅਨੁਸਾਰ ਤੂਫ਼ਾਨ ਕਾਰਨ ਹਵਾਨਾ ਸੂਬੇ ਵਿਚ ਸੱਤ ਲੋਕਾਂ ਦੀ ਮੌਤ ਹੋਈ ਜਦ ਕਿ ਮੇਟਾਂਜਾਜ, ਵਾਰਾਦੇਰੋ, ਸਿਏਗੋ ਡੇ ਐਵਿਲਾ ਅਤੇ ਕਾਮਾਗੁਏ ਦੇ ਪੂਰਵੀ ਹਿੱਸੇ ਵਿਚ ਲੋਕਾਂ ਦੇ ਮਰਨ ਦੀ ਖ਼ਬਰ ਹੈ।  ਸਰਕਾਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿਊਬਾ ਵਿਚ ਸ਼ੁੱਕਰਵਾਰ ਨੂੰ 253 ਕਿਲੋਮੀਟਰ ਦੀ ਰਫਤਾਰ ਨਾਲ ਹਵਾ ਚਲਣ ਕਾਰਨ ਕਾਫੀ ਤਬਾਹੀ ਮਚੀ ਹੈ।

ਹੋਰ ਖਬਰਾਂ »