ਕਾਹਿਰਾ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਜਾਰਡਨ ਦੀ ਰਾਜਧਾਨੀ ਅਮਾਨ ਵਿਚ ਸੀਰੀਆਈ ਸ਼ਰਨਾਰਥੀਆਂ ਦੇ ਕੈਂਪ ਦਾ ਦੌਰਾ ਕੀਤਾ। ਸ਼ਰਨਾਰਥੀਆਂ ਦੀ ਮੰਦਹਾਲੀ 'ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਨੂੰ ਉਨ੍ਹਾਂ ਦੀ ਨਿਮਰਤਾ ਤੇ ਲਚੀਲੇਪਣ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਯਾਦ ਰਹੇ ਕਿ 2011 ਤੋਂ ਬਾਅਦ ਸੀਰੀਆ ਵਿਚ ਸ਼ੁਰੂ ਹੋਈ ਘਰੇਲੂ ਜੰਗ ਵਿਚ ਕਰੀਬ ਪੰਜਾਹ ਲੱਖ ਸੀਰੀਆਈ ਨਾਗਰਿਕਾਂ ਨੇ ਅਪਣਾ ਦੇਸ਼ ਛੱਡ ਕੇ ਆਸ ਪਾਸ ਦੇ ਦੇਸ਼ਾਂ ਜਿਵੇਂ ਲਿਬਨਾਨ, ਇਰਾਕ, ਮਿਸਰ, ਤੁਰਕੀ ਤੇ ਜੌਰਡਨ ਵਿਚ ਆਸਰਾ ਲਿਆ ਸੀ। ਯੂਨੀਸੈਫ ਦੀ ਕੌਮਾਂਤਰੀ ਸਦਭਾਵਨਾ ਦੂਤ ਪ੍ਰਿਅੰਕਾ ਨੇ ਇਕ ਲੱਖ 80 ਹਜ਼ਾਰ ਸ਼ਰਨਾਰਥੀਆਂ ਵਾਲੇ ਸ਼ਹਿਰ ਅਮਾਨ ਵਿਚ ਬੱÎਚਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਤਸਵੀਰਾਂ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ। ਅਦਾਕਾਰ ਨੇ ਕਿਹਾ ਕਿ ਇਹ ਕਲਪਨਾ ਕਰਨੀ ਮੁਸ਼ਕਲ ਹੈ ਕਿ ਤੁਹਾਡੇ ਕੋਲੋਂ ਇਕ ਹੀ ਪਲ ਵਿਚ ਸਭ ਕੁਝ ਖੁੱਸ ਸਕਦਾ ਹੈ। ਸੀਰੀਆਈ ਸਰਨਾਰਥੀ ਪਰਵਾਰਾਂ ਨੂੰ ਮਿਲਣ ਤੋ ਬਾਅਦ ਸਾਨੂੰ ਉਨ੍ਹਾਂ ਲਈ ਇਕ ਸੁਰੱਖਿਅਤ ਜਗ੍ਹਾ ਦੀ ਤਲਾਸ਼ ਹੈ ਤਾਕਿ  ਉਹ ਸਧਾਰਨ ਜੀਵਨ ਬਸਰ ਕਰ ਸਕਣ। 

ਹੋਰ ਖਬਰਾਂ »

ਅੰਤਰਰਾਸ਼ਟਰੀ