ਵੈਨਕੂਵਰ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਕੋਲੰਬੀਆ ਵਿਚ ਐਨ.ਡੀ.ਪੀ. ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦਿਆਂ ਅਮੀਰਾਂ 'ਤੇ ਟੈਕਸ ਦਾ ਬੋਝ ਵਧਾ ਦਿਤਾ ਜਦਕਿ ਸਿੱਖਿਆ, ਹਾਊਸਿੰਗ ਅਤੇ ਓਵਰਡੋਜ਼ ਸੰਕਟ ਨਾਲ ਨਜਿੱਠਣ ਲਈ ਵਾਧੂ ਫ਼ੰਡ ਰੱਖੇ ਗਏ ਹਨ ਪਰ ਬਜਟ ਵਿਚ ਉਸ ਵਾਅਦੇ ਦਾ ਕੋਈ ਜ਼ਿਕਰ ਨਹੀਂ ਮਿਲਿਆ ਜਿਸ ਤਹਿਤ ਚਾਈਲਡ ਕੇਅਰ ਵਜੋਂ ਰੋਜ਼ਾਨਾ 10 ਡਾਲਰ ਦੇਣ ਦੇ ਦਾਅਵੇ ਕੀਤੇ ਗਏ ਸਨ। ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ•ੇ ਦੌਰਾਨ 51.9 ਅਰਬ ਡਾਲਰ ਖ਼ਰਚ ਕੀਤੇ ਜਾਣਗੇ। ਬਜਟ ਨੂੰ ਸੰਤੁਲਤ ਦੱਸਿਆ ਜਾ ਰਿਹਾ ਹੈ ਪਰ ਫ਼ਰਵਰੀ ਵਿਚ ਤੱਤਕਾਲੀ ਲਿਬਰਲ ਸਰਕਾਰ ਵੱਲੋਂ ਪੇਸ਼ ਬਜਟ ਤੋਂ ਇਹ 2 ਅਰਬ ਡਾਲਰ ਜ਼ਿਆਦਾ ਹੈ। ਵਿੱਤ ਮੰਤਰੀ ਕੈਰੋਲ ਜੇਮਜ਼ ਨੇ ਕਿਹਾ ਕਿ ਬਜਟ ਵਿਚ ਆਮ ਲੋਕਾਂ ਨੂੰ ਤਰਜੀਹ ਦਿਤੀ ਗਈ ਹੈ।

ਹੋਰ ਖਬਰਾਂ »